Punjab news: SYL ਦੇ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਪ੍ਰਧਾਨਗੀ ਹੇਠ ਬੈਠਕ ਹੋਈ। ਇਸ ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੌਜੂਦ ਰਹੇ। SYL ਦੇ ਮੁੱਦੇ ਨੂੰ ਲੈ ਕੇ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਵਿਚਾਲੇ ਇਹ ਤੀਜੀ ਮੀਟਿੰਗ ਸੀ।
'ਜੇਕਰ ਪਾਣੀ ਹੀ ਨਹੀਂ ਹੈ ਤਾਂ ਨਹਿਰ ਕਿਉਂ ਬਣਾਈਏ'
ਇਸ ਮੀਟਿੰਗ ਤੋਂ ਬਾਅਦ ਸੀਐਮ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਪਾਣੀ ਹੀ ਨਹੀਂ ਹੈ ਤਾਂ ਨਹਿਰ ਕਿਉਂ ਬਣਾਈਏ? 25 ਸਾਲਾਂ ਬਾਅਦ ਰਿਪੇਰੀਅਨ ਸਿਧਾਂਤਾਂ ਦੀ ਸਮੀਖਿਆ ਨਹੀਂ ਕੀਤੀ ਗਈ। ਬੈਠਕ ‘ਚ ਅਸੀਂ ਇਹ ਵੀ ਸੁਝਾਅ ਦਿੱਤਾ ਹੈ ਕਿ ਜੇਕਰ ਭਾਰਤ ਸਰਕਾਰ ਚਾਹੇ ਤਾਂ ਅੰਤਰਰਾਸ਼ਟਰੀ ਪੱਧਰ ‘ਤੇ ਕੋਈ ਫੈਸਲਾ ਲੈ ਸਕਦੀ ਹੈ। ਚਨਾਬ ਦਰਿਆ ਤੋਂ ਰਾਵੀ ਨਦੀ ਤੱਕ ਪਾਣੀ ਲਿਆਉਣ ਲਈ ਸਿੰਧ ਨਦੀ ਸੰਧੀ ‘ਤੇ ਦਸਤਖਤ ਕੀਤੇ ਗਏ ਸਨ।
ਜਿਸ ਤਹਿਤ 800 ਫੁੱਟ ਲੰਬੀ ਸੁਰੰਗ ਬਣਾਈ ਜਾਣੀ ਸੀ। ਜਿਸ ਵਿੱਚ 5 ਮਿਲੀਅਨ ਫੁੱਟ ਏਕੜ ਪਾਣੀ ਆਉਣਾ ਸੀ। ਪਰ ਅੱਜ ਤੱਕ ਉਹ ਸੁਰੰਗ ਨਹੀਂ ਬਣਾਈ ਗਈ। ਜੇਕਰ ਉਹ ਸੁਰੰਗ ਬਣ ਜਾਂਦੀ ਹੈ ਤਾਂ ਰਾਵੀ ਦਰਿਆ ਵਿੱਚ ਪਾਣੀ ਆ ਜਾਵੇਗਾ।
'ਪੰਜਾਬ ਕੋਲ ਦੂਜੇ ਰਾਜਾਂ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ'
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕੋਲ ਦੂਜੇ ਰਾਜਾਂ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ, ਇਸ ਲਈ ਨਹਿਰ ਬਣਾਉਣ ਦਾ ਮਤਲਬ ਹੀ ਪੈਦਾ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਘੱਟੋ-ਘੱਟ ਨਹਿਰ ਦਾ ਨਿਰਮਾਣ ਤਾ ਕਰ ਲਿਆ ਜਾਵੇ ਅਤੇ ਪਾਣੀ ਦੇਣ ਦਾ ਮਸਲਾ ਬਾਅਦ ਵਿੱਚ ਹੱਲ ਕੀਤਾ ਜਾ ਸਕਦਾ ਹੈ। ਪਰ ਪੰਜਾਬ ਨੇ ਸਾਫ਼ ਕਹਿ ਦਿੱਤਾ ਹੈ ਕਿ ਜਦੋਂ ਸਾਡੇ ਕੋਲ ਦੇਣ ਲਈ ਪਾਣੀ ਹੀ ਨਹੀਂ ਹੈ ਤਾਂ ਨਹਿਰ ਬਣਾਉਣ ਦਾ ਕੀ ਮਤਲਬ ਹੈ?
ਇਹ ਵੀ ਪੜ੍ਹੋ: Moga cop: ਪੁਲਿਸ ਅਫ਼ਸਰ 'ਤੇ ਹਮਲਾ ਕਰਕੇ ਅਸਲ ਖੋਹ ਕੇ ਫਰਾਰ ਹੋਣ ਵਾਲੇ ਬਦਮਾਸ਼ ਗ੍ਰਿਫ਼ਤਾਰ, ਇੰਝ ਹੋਈ ਕਾਰਵਾਈ
ਉਨ੍ਹਾਂ ਕਿਹਾ ਕਿ ਪੰਜਾਬ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਬਾਰੇ ਵੀ ਦੱਸਿਆ ਹੈ ਕਿ ਧਰਤੀ ਹੇਠਲੇ ਪਾਣੀ ਦੇ ਬਹੁਤ ਜ਼ਿਆਦਾ ਨਿਕਾਸੀ ਕਾਰਨ ਪੰਜਾਬ ਦੇ ਬਹੁਤੇ ਖੇਤਰ ਬਲੈਕ ਜ਼ੋਨ ਵਿੱਚ ਹਨ, ਇਸ ਲਈ ਪੰਜਾਬ ਕੋਲ ਕਿਸੇ ਵੀ ਰਾਜ ਨੂੰ ਪਾਣੀ ਦੇਣ ਦੀ ਤਾਕਤ ਨਹੀਂ ਹੈ।
ਮੀਟਿੰਗ ਵਿੱਚ ਉਨ੍ਹਾਂ ਵੱਲੋਂ ਇੱਕ ਵਾਰ ਫਿਰ ਯਮੁਨਾ ਸ਼ਾਰਦਾ ਫਾਰਮੂਲਾ - ਮਾਨ
ਸੀਐੱਮ ਮਾਨ ਨੇ ਅੱਗੇ ਕਿਹਾ ਕਿ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਇੱਕ ਵਾਰ ਫਿਰ ਯਮੁਨਾ ਸ਼ਾਰਦਾ ਫਾਰਮੂਲਾ ਦਿੱਤਾ ਹੈ। ਯਮੁਨਾ ਨਦੀ ਦਾ ਪਾਣੀ ਹਰਿਆਣਾ ਨੂੰ ਦੇ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਜਦੋਂ ਪੰਜਾਬ ਅਤੇ ਹਰਿਆਣਾ ਇਕ ਸਨ ਤਾਂ ਯਮੁਨਾ ਨੂੰ ਵੀ ਇਸਦਾ ਹਿੱਸਾ ਬਣਾਇਆ ਗਿਆ।
ਜਦੋਂ ਪੰਜਾਬ ਵੱਖ ਹੋਇਆ ਤਾਂ ਇਸ ਨੂੰ ਹਰਿਆਣਾ ਦਾ ਹਿੱਸਾ ਮਿਲ ਗਿਆ। ਪਰ ਪੰਜਾਬ ਨੂੰ ਉਸ ਦਾ ਹਿੱਸਾ ਨਹੀਂ ਮਿਲਿਆ। ਹਰਿਆਣਾ ਸਾਡਾ ਛੋਟਾ ਭਰਾ ਹੈ। ਅਸੀਂ ਉਨ੍ਹਾਂ ਦਾ ਵਿਰੋਧ ਨਹੀਂ ਕਰਦੇ, ਉਨ੍ਹਾਂ ਨੂੰ ਵੀ ਪਾਣੀ ਚਾਹੀਦਾ ਹੈ,ਪਰ ਪਾਣੀ ਲੈਣ ਦੇ ਹੋਰ ਵੀ ਤਰੀਕੇ ਹਨ। ਹਰਿਆਣਾ ਵਿੱਚ ਹੋਰ ਵੀ ਕਈ ਜਲ ਚੈਨਲ ਹਨ।
ਯਮੁਨਾ ਸ਼ਾਰਦਾ ਲਿੰਕ ਇਸ ਵੇਲੇ ਸਤਲੁਜ ਦਰਿਆ ਸੁੱਕ ਕੇ ਨਾਲਾ ਬਣ ਗਿਆ ਹੈ। ਅਸੀਂ ਕਿਹਾ ਹੈ ਕਿ ਪੰਜਾਬ ਸਰਕਾਰ ਆਪਣੇ ਪੁਰਾਣੇ ਸਟੈਂਡ ‘ਤੇ ਕਾਇਮ ਹੈ। ਸਾਡੇ ਕੋਲ ਪਾਣੀ ਨਹੀਂ ਹੈ। ਪੰਜਾਬ ਨੂੰ ਹਰ ਖੇਤ ਦੀ ਸਿੰਚਾਈ ਲਈ 52 ਐਮਐਫਏ ਪਾਣੀ ਦੀ ਲੋੜ ਹੈ। ਜਦੋਂ ਕਿ ਸਾਡੇ ਕੋਲ 14 ਐਮਐਫਏ ਪਾਣੀ ਹੈ।
ਜਦੋਂ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 600 ਤੋਂ 700 ਫੁੱਟ ਤੱਕ ਹੇਠਾਂ ਚਲਾ ਗਿਆ ਹੈ। ਡਾਰਕ ਜ਼ੋਨ ਵਧ ਰਹੇ ਹਨ। ਪੰਜਾਬ ਦਾ 70% ਇਲਾਕਾ ਡਾਰਕ ਜ਼ੋਨ ਵਿੱਚ ਆ ਗਿਆ ਹੈ। ਜਿੱਥੋਂ ਵੱਡੀ ਮਾਤਰਾ ਵਿੱਚ ਪਾਣੀ ਕੱਢਿਆ ਗਿਆਹੈ। ਹਾਈ ਹਾਰਸ ਪਾਵਰ ਮੋਟਰ ਦੀ ਵਰਤੋਂ ਕਰਕੇ ਪਾਣੀ ਕੱਢਿਆ ਜਾਂਦਾ ਹੈ।
ਇਹ ਵੀ ਪੜ੍ਹੋ: Ludhiana News: ਦਰਿੰਦਗੀ ਦੀ ਹੱਦ! ਸੱਤ ਸਾਲ ਦੀ ਬੱਚੀ ਨੂੰ ਬਣਾਇਆ ਸ਼ਿਕਾਰ