CM bhagwant mann: ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਲੇ ਸਾਲ ਗਣਰਾਜ ਦਿਹਾੜੇ ਮੌਕੇ 26 ਜਨਵਰੀ ਨੂੰ ਪੰਜਾਬ ਨੂੰ ਇੱਕ ਵਾਰ ਫਿਰ ਆਪਣੀ ਝਾਕੀ ਪੇਸ਼ ਕਰਨ ਲਈ ਨਹੀਂ ਮਨਜ਼ੂਰੀ ਨਹੀਂ ਮਿਲੀ ਹੈ।


ਮੁੱਖ ਮੰਤਰੀ ਭਗਵੰਤ ਮਾਨ ਨੇ ਦੋਸ਼ ਲਾਇਆ ਹੈ ਕਿ ਭਾਜਪਾ ਦੇ ਰਾਜ ਵਾਲੇ ਸੂਬਿਆਂ ਨੂੰ ਵਧੇਰੇ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਤੋਂ ਪੁੱਛਿਆ ਗਿਆ ਕਿ ਪੰਜਾਬ ਆਪਣੀ ਝਾਂਕੀ ਲਿਆਵੇਗਾ ਜਾਂ ਨਹੀਂ। ਇਸ ਤੋਂ ਬਾਅਦ ਅਸੀਂ 4 ਅਗਸਤ ਨੂੰ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਝਾਕੀ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਤਿੰਨ ਡਿਜ਼ਾਈਨ ਭੇਜੇ ਸਨ।


ਇਹ ਵੀ ਪੜ੍ਹੋ: Ludhiana News: ਫੈਕਟਰੀਆਂ 'ਚ ਚੋਰੀਆਂ ਕਰਨ ਵਾਲੇ ਆਏ ਅੜਿੱਕੇ, ਹੈਦਰ ਅਲੀ ਖਿਲਾਫ 27, ਸਲੀਮ ਬੱਗੜ ਖਿਲਾਫ 21 ਤੇ ਸਤਨਾਮ ਖਿਲਾਫ 13 ਕੇਸ ਦਰਜ


ਪੰਜਾਬ ਸਰਕਾਰ ਨੇ ਭੇਜੇ ਸਨ ਇਹ ਤਿੰਨ ਡਿਜ਼ਾਈਨ 


ਪਹਿਲਾ, ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ ਸੀ 


ਦੂਜਾ, ਮਾਈ ਭਾਗੋ ਫਰਸਟ ਲੇਡੀ ਵਾਰੀਅਰ ਆਫ ਇੰਡੀਆ 


ਤੀਜਾ, ਪੰਜਾਬ ਦਾ ਅਮੀਰ ਵਿਰਾਸਤ ਅਤੇ ਇਤਿਹਾਸ


ਸੀਐਮ ਮਾਨ ਨੇ ਕਿਹਾ ਕਿ ਇਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਤਿੰਨ ਮੀਟਿੰਗਾਂ ਕੀਤੀਆਂ ਗਈਆਂ।  ਬੀਤੀ 26 ਜਨਵਰੀ ਨੂੰ ਵੀ ਪੰਜਾਬ ਦੀ ਝਾਕੀ ਨੂੰ ਪੇਸ਼ ਕਰਨ ਦੀ ਮਨਜ਼ੂਰੀ ਨਹੀਂ ਮਿਲੀ ਸੀ ਅਤੇ ਇਸ ਵਾਰ ਗਣਰਾਜ ਦਿਹਾੜੇ ਦੀ ਪਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਉੱਥੇ ਹੀ ਭਗਵੰਤ ਮਾਨ ਨੇ ਕਿਹਾ ਕਿ ਮੈਂ 26 ਜਨਵਰੀ ਨੂੰ ਜਿਹੜੇ ਸੂਬੇ ਵਿੱਚ ਵੀ ਜਾਵਾਂਗਾ, ਉੱਥੇ ਇਹ ਝਾਕੀਆਂ ਦਿਖਾਵਾਂਗਾ ਅਤੇ ਉਸ ‘ਤੇ ਅਸੀਂ ਲਿਖਾਂਗੇ Rejected by Centre।


ਇਹ ਵੀ ਪੜ੍ਹੋ: Congress Meeting: ਰਾਹੁਲ ਗਾਂਧੀ ਦੀ ਨਵਜੋਤ ਸਿੱਧੂ ਨੂੰ ਝਾੜ ? ਪਾਰਟੀ ਦੇ ਲੀਡਰਾਂ ਵਿਰੋਧੀ ਦਿੱਤੇ ਬਿਆਨ 'ਤੇ ਹਾਈਕਮਾਨ ਸ਼ਖਤ


ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ 26 ਜਨਵਰੀ ਦੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਅਤੇ ਰੱਖਿਆ ਮੰਤਰਾਲੇ ਵੱਲੋਂ ਇਸ ਸਬੰਧੀ ਲਿਸਟ ਵੀ ਜਾਰੀ ਕੀਤੀ ਗਈ ਸੀ। ਜਿਸ ਮੁਤਾਬਿਕ 23 ਝਾਕੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ’ਚ 17 ਸੂਬੇ ਤੇ ਯੂਟੀ ਸਣੇ 6 ਮੰਤਰਾਲੇ ਸ਼ਾਮਲ ਹਨ। ਪਰ ਇਸ ’ਚ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਸੀ।