Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੀਮ ਪਹਾੜੀ ਇਲਾਕੇ ਵਿੱਚ ਬਣੇ ਸੁੱਖ ਵਿਲਾਸ ਹੋਟਲ ਬਾਰੇ ਵੱਡੇ ਖ਼ੁਲਾਸੇ ਕੀਤੇ। ਮੁੱਖ ਮੰਤਰੀ ਨੇ ਪ੍ਰੈਸ ਕਾਨਫ਼ਰੰਸ ਸਾਰੇ ਰਿਕਾਰਡ ਪੇਸ਼ ਕੀਤੇ ਜਿਸ ਵਿੱਚ ਖ਼ੁਲਾਸੇ ਕੀਤੇ ਕਿ ਬਾਦਲ ਪਰਿਵਾਰ ਨੇ 108 ਕਰੋੜ ਦਾ ਵੱਖ-ਵੱਖ ਵਿਭਾਗਾਂ ਦਾ ਟੈਕਸ ਕਰਵਾਇਆ।






ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੇ 86 ਕਨਾਲ ਜ਼ਮੀਨ ਪੱਲਣਪੁਰ ਵਿੱਚ ਖ਼ਰੀਦੀ ਤੇ ਇਸ ਤੋਂ ਬਾਅਦ 2009 ਵਿੱਚ ਈਕੋ ਟੂਰਿਜ਼ਮ ਪਾਲਿਸੀ ਵਿੱਚ ਸੁਧਾਰ ਕੀਤਾ ਜਿਸ ਦਾ ਫ਼ਾਇਦਾ ਸਿਰਫ਼ ਸੁੱਖ ਵਿਲਾਸ ਹੋਟਲ ਬਣਾਉਣ ਲਈ ਲਿਆ ਗਿਆ ਇਸ ਦਾ ਕਿਸੇ ਹੋਰ ਨੂੰ ਕੋਈ ਫ਼ਾਇਦਾ ਨਹੀਂ ਹੋਇਆ। ਮਾਨ ਨੇ ਕਿਹਾ ਕਿ ਅਕਾਲੀ ਦਲ ਨੇ ਆਪਣੀ ਸਰਕਾਰ ਵਿੱਚ 11 ਮਈ 2015 ਤੋਂ ਲੈ ਕੇ 10 ਮਈ 2025 ਤੱਕ ਕਈ ਵਿਭਾਗਾਂ ਤੋਂ ਟੈਕਸ ਮੁਆਫ਼ ਤੇ ਹੋਰ ਛੋਟਾ ਲਈਆਂ ਜੋ ਕਿ 108 ਕਰੋੜ 73 ਲੱਖ 70 ਹਜ਼ਾਰ ਬਣਦਾ ਹੈ।


ਮਾਨ ਨੇ ਕਿਹਾ ਇਸ ਹੋਟਲ ਨੂੰ ਚਲਾਉਣ ਲਈ ਜੋ ਵੀ ਨਿਯਮਾਂ ਨੂੰ ਤੋੜਿਆ ਗਿਆ ਹੈ ਉਨ੍ਹਾਂ ਨੂੰ ਲੈ ਕੇ ਕਾਰਵਾਈ ਕੀਤੀ ਜਾਵੇਗੀ। ਸਿਰਫ਼ ਆਪਣੇ ਹੋਟਲ ਨੂੰ ਲੈ ਕੇ ਹੀ ਪਾਲਿਸੀ ਬਣਾਈ ਗਈ ਹੈ ਇਸ ਨਾਲ ਹੋਰ ਕਿਸੇ ਨੂੰ ਕੋਈ ਫ਼ਾਇਦਾ ਨਹੀਂ ਹੋਇਆ। ਮਾਨ ਨੇ ਕਿਹਾ ਇਨ੍ਹਾਂ ਨੇ ਜੀਐਸਟੀ ਤੋਂ ਲਗਜ਼ਰੀ ਟੈਕਸ ਤੇ ਹੋਰ ਕਈ ਤਰ੍ਹਾਂ ਦੀਆਂ ਛੋਟਾਂ ਲਈਆਂ ਗਈਆਂ ਹਨ। ਇਨ੍ਹਾਂ ਲਈ ਜੋ ਵੀ ਜ਼ਿੰਮੇਵਾਰ ਹੋਇਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸਿਰਫ਼ ਸੁੱਖ ਵਿਲਾਸ ਨੂੰ ਮੁੱਖ ਰੱਖਕੇ ਹੀ ਪਾਲਿਸੀ ਬਣਾਈ ਗਈ। 


ਮਾਨ ਨੇ ਮਖੌਲੀਆ ਅੰਦਾਜ਼ ਵਿੱਚ ਕਿਹਾ ਕਿ ਤੁਸੀਂ ਜੇਸੀਬੀ ਦੇਖਣਾ ਚਾਹੁੰਦੇ ਹੋ ਤਾਂ ਉਹ ਵੀ ਛੇਤੀ ਹੀ ਪੂਰੀ ਹੋ ਜਾਵੇਗੀ। ਮਾਨ ਨੇ ਕਿਹਾ ਕਿ ਇਸ ਸਾਰੇ ਪੈਸੇ ਦਾ ਹਿਸਾਬ ਲਿਆ ਜਾਵੇਗਾ ਇਨ੍ਹਾਂ ਤੋਂ ਉਹ ਵਾਪਿਸ ਕਰਵਾਕੇ ਵਾਪਿਸ ਪੰਜਾਬ ਦੇ ਖ਼ਜ਼ਾਨੇ ਵਿੱਚ ਪਾਇਆ ਜਾਵੇਗਾ। ਛੇਤੀ ਹੀ ਇਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।