Punjab Vidhan Sabha: ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਕਾਂਗਰਸੀ ਨੇਤਾ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਰਵੱਈਏ 'ਤੇ ਇਤਰਾਜ਼ ਜਤਾਇਆ ਹੈ। ਬਾਜਵਾ ਨੇ ਕਿਹਾ ਕਿ ਸੀਐਮ ਮਾਨ ਨੇ ਸਦਨ ਦੇ ਸਾਥੀਆਂ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਕਿਸੇ ਨੂੰ ਕੁਝ ਹੋਇਆ ਜਾਂ ਕਿਸੇ ਟੱਕਰ ਮਾਰੀ ਗਈ ਜਾਂ ਗੋਲੀ ਮਾਰੀ ਗਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਸਿੱਧੀ ਐਫਆਈਆਰ ਦਰਜ ਹੋਏਗੀ।


ਉਨ੍ਹਾਂ ਸੀਐਮ ਮਾਨ ਦੇ ਰਵੱਈਏ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸਦਨ ਦੇ ਮੈਂਬਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪ੍ਰਤਾਪ ਬਾਜਵਾ ਨੇ ਸਦਨ ਦੀ ਕਾਰਵਾਈ ਖਤਮ ਹੋਣ ਤੋਂ ਬਾਅਦ ਕਿਹਾ ਕਿ ਸੀਐਮ ਮਾਨ ਨੇ ਸਿੱਧੇ ਤੌਰ 'ਤੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਨੂੰ ਫੜ ਕੇ ਜੇਲ੍ਹ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਕੋਈ ਡਰ ਨਹੀਂ ਪਰ ਸਦਨ ਵਿੱਚ ਸਾਥੀਆਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ ਕੋਈ ਸਹੀ ਤਰੀਕਾ ਨਹੀਂ।


ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਵਿੱਚ ਅੱਜ ਤਲਖੀ ਭਰਿਆ ਮਾਹੌਲ ਰਿਹਾ। ਸਭ ਤੋਂ ਤਿੱਖੀ ਨੋਕ-ਝੋਕ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਹੋਈ। ਸੀਐਮ ਮਾਨ ਨੇ ਕਿਹਾ ਕਿ ਜਿਸ ਨੇ ਪੰਜਾਬ ਦਾ ਇੱਕ ਪੈਸਾ ਵੀ ਖਾਧਾ ਹੈ, ਉਸ ਤੋਂ ਪੂਰਾ ਹਿਸਾਬ ਲਿਆ ਜਾਏਗਾ।


ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਪੰਜਾਬ ਵੱਲੋਂ ਮਿਲ ਰਹੀ ਬਦਨਾਮੀ ਤਾਂ ਬਰਦਾਸ਼ਤ ਕਰ ਸਕਦੇ ਹਨ ਪਰ ਕਾਂਗਰਸ ਵੱਲੋਂ ਦਿੱਤੀ ਬਰਦਾਸ਼ਤ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ‘ਆਪ’ ਵਿੱਚੋਂ ਜੋ ਵੀ ਗਲਤੀ ਕਰੇਗਾ, ਉਹ ਵੀ ਅੰਦਰ ਜਾਵੇਗਾ।


ਸੀਐਮ ਮਾਨ ਨੇ ਕਾਂਗਰਸੀ ਆਗੂਆਂ ਦੇ ਨਾਂ ਗੈਂਗਸਟਰਾਂ ਨਾਲ ਜੁੜਨ ਦੀ ਗੱਲ ਕਰਦਿਆਂ ਤਿੱਖਾ ਹਮਲਾ ਕੀਤਾ। ਸੀਐਮ ਮਾਨ ਨੇ ਕਿਹਾ ਕਿ ਹਰ ਮਾਮਲੇ ਦੀ ਜਾਂਚ ਵਿੱਚ ਸਮਾਂ ਲੱਗਦਾ ਹੈ ਤੇ ਹਰ ਕਿਸੇ ਦੀ ਵਾਰੀ ਆਵੇਗੀ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਪੰਜਾਬ ਦਾ ਇੱਕ ਪੈਸਾ ਵੀ ਖਾਧਾ ਹੈ, ਉਸ ਤੋਂ ਪੂਰਾ ਹਿਸਾਬ ਲਿਆ ਜਾਏਗਾ।


ਇਹ ਵੀ ਪੜ੍ਹੋ: Viral Video: ਸੁੰਨਸਾਨ ਸੜਕ ਅਤੇ ਅਚਾਨਕ ਫਟ ਗਈ ਧਰਤੀ, ਫਿਰ ਸੁਣਾਈ ਦਿੱਤੀ ਇੱਕ ਡਰਾਉਣੀ ਆਵਾਜ਼, ਭਿਆਨਕ ਵੀਡੀਓ ਵਾਇਰਲ


ਇਸ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਇਸ ਮਗਰੋਂ ਸੀਐਮ ਮਾਨ ਨੇ ਤਾਅਨਾ ਮਾਰਦੇ ਹੋਏ ਪ੍ਰਤਾਪ ਬਾਜਵਾ ਨੂੰ ਪੁੱਛਿਆ ਕਿ ਸਾਬਕਾ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਗੁਰਦੀਪ ਕਾਂਗੜ, ਬਲਬੀਰ ਸਿੱਧੂ, ਮਨਪ੍ਰੀਤ ਬਾਦਲ ਤੇ ਫਤਿਹ ਜੰਗ ਬਾਜਵਾ ਕਿੱਥੇ ਹਨ?


ਇਹ ਵੀ ਪੜ੍ਹੋ: ਇਸ ਰਹੱਸਮਈ ਝੀਲ ਦਾ ਪਾਣੀ ਹਰ ਚੀਜ਼ ਨੂੰ ਬਣਾ ਦਿੰਦਾ ਹੈ ਪੱਥਰ! ਜੋ ਵੀ ਗਿਆ ਉਹ ਜਿੰਦਾ ਨਹੀਂ ਬਚਿਆ