Punjab Vidhan Sabha: ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਕਾਂਗਰਸ ਵੱਲੋਂ ਆਪ੍ਰੇਸ਼ਨ ਲੋਟਸ ਦਾ ਮੁੱਦਾ ਚੁੱਕਿਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਸਮੇਤ ਪੂਰੀ ਕਾਂਗਰਸ ਵੱਲੋਂ ਵਿਧਾਨ ਸਭਾ ਤੋਂ ਵਾਕਆਊਟ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਤਾਪ ਸਿੰਘ ਭਾਜਪਾ ਕਹਿ ਕੇ ਤੰਜ ਕਸਿਆ ਤੇ ਕਿਹਾ ਜੇ ਉਹ ਆਪਣੇ ਘਰ 12 ਪੌੜੀਆਂ ਚੜ੍ਹ ਜਾਣ ਤਾਂ ਸਮਝੋ ਭਾਜਪਾ ‘ਚ ਸ਼ਾਮਲ ਹੋ ਗਏ


ਮਾਨ ਨੇ ਕਿਹਾ, "ਪ੍ਰਤਾਪ ਸਿੰਘ ਭਾਜਪਾ ਪਤਾ ਨਹੀਂ ਸਦਨ ਵਿੱਚ ਕੀ ਖਾ ਕੇ ਬੋਲਦੇ ਹਨ, ਉਨ੍ਹਾਂ ਨੂੰ ਭਾਜਪਾ ਦੀ ਬੜੀ ਫਿਕਰ ਰਹਿੰਦੀ ਹੈ ਕਿ ਦੱਸੋ ਆਪ੍ਰੇਸ਼ਨ ਲੋਟਸ ਦਾ ਕੀ ਬਣਿਆ, ਦਰਅਸਲ ਉਹ ਆਪਣਾ ਰਾਸਤਾ ਭਾਲ ਰਹੇ ਹਨ ਕਿ ਦੱਸੋ ਕਿਵੇਂ ਜੇ ਗੱਲ ਸ਼ੁਰੂ ਕਰ ਦੀ ਹੈ। ਕਿਉਂਕਿ ਕਿ ਉਨ੍ਹਾਂ ਦੇ ਘਰ ਦੀ ਉਪਰਲੀ ਮੰਜਲ 'ਤੇ ਭਾਜਪਾ ਦਾ ਝੰਡਾ ਤੇ ਥੱਲੇ ਵਾਲੀ ਉੱਤੇ ਕਾਂਗਰਸ ਦਾ ਹੈ"।






"ਇਹ ਕਿਹੋ ਜਿਹਾ ਮਟੀਰੀਅਲ ਆ ਗਿਆ"


ਇਸ ਮੌਕੇ ਉਨ੍ਹਾਂ ਬਾਜਵਾ ਦੇ ਆਪ ਵਿਧਾਇਕਾਂ ਬਾਰੇ ਮਟੀਰੀਅਲ ਸ਼ਬਦ ਵਰਤਣ ਦੇ ਬਿਆਨ ਦਾ ਪਲਟਵਾਰ ਕਰਦਿਆਂ ਕਿਹਾ, ਜੇ ਮੈਂ ਕਹਾ ਕਿ ਰਾਹਲੁ ਗਾਂਧੀ ਟਰੱਕਾਂ 'ਤੇ ਚੜ੍ਹਿਆ ਫਿਰਦਾ ਤੇ ਰਾਜਾ ਵੜਿੰਗ ਬੱਸਾਂ ਤੋਂ ਡਰਦਾ ਫਿਰਦਾ ਹੈ ਇਹ ਦੇਸ਼ ਵਿੱਚ ਕਿਹੋ ਜਿਹਾ ਮਟੀਰੀਅਲ ਆ ਗਿਆ। ਮਾਨ ਨੇ ਕਿਹਾ ਕਿ ਇਨ੍ਹਾਂ ਤੋਂ ਲੋਕ ਪੁੱਛਣਗੇ ਕਿ ਜਦੋਂ ਵਿਧਾਨ ਸਭਾ ਵਿੱਚ ਕੇਂਦਰ ਦੇ ਖਿਲਾਫ ਬੋਲਣਾ ਸੀ ਤਾਂ ਤੁਸੀਂ ਉੱਥੇ ਕਿਉਂ ਨਹੀਂ ਬੈਠੇ ਤੇ ਕੇਂਦਰ ਖ਼ਿਲਾਫ਼ ਕਿਉਂ ਨਹੀਂ ਬੋਲੇ, ਮਾਨ ਨੇ ਕਿਹਾ ਕਿ ਸਾਡੇ ਲਈ ਆਰਡੀਐਫ ਦਾ ਮਤਲਬ ਰੂਰਲ ਡਿਵੈਲਪਮੈਂਟ ਫੰਡ ਹੈ ਤੇ ਉਨ੍ਹਾਂ ਲਈ ਰਹਿਣ ਦਿਓ ਫੰਡ ਹੈ।


ਕੀ ਹੈ ਪੂਰਾ ਮਾਮਲਾ


ਜ਼ਿਕਰ ਕਰ ਦਈਏ ਕਿ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਤਜਵੀਜ਼ ਰੱਖੀ ਕਿ ਜਿਸ ਕੰਮ ਲਈ ਇਹ ਬੁਲਾਇਆ ਗਿਆ ਹੈ, ਉਹ ਇੱਥੇ ਹੀ ਕੀਤਾ ਜਾਵੇ। ਕੋਈ ਹੋਰ ਪ੍ਰਸਤਾਵ ਨਹੀਂ ਲਿਆਂਦਾ ਜਾਣਾ ਚਾਹੀਦਾ। ਇਸ ’ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਤਰਾਜ਼ ਕਰਦਿਆਂ ਕਿਹਾ ਕਿ ਪਹਿਲਾਂ ਮਕਸਦ ਦੱਸਿਆ ਜਾਵੇ ਕਿ ਸੈਸ਼ਨ ਕਿਉਂ ਬੁਲਾਇਆ ਗਿਆ ਹੈ। 9 ਮਹੀਨੇ ਪਹਿਲਾਂ ਆਪ੍ਰੇਸ਼ਨ ਲੌਟਸ 'ਤੇ ਸੈਸ਼ਨ ਬੁਲਾਇਆ ਗਿਆ ਸੀ। ਇੱਥੇ ਮੁੱਖ ਮੰਤਰੀ ਸਮੇਤ ਵਿਧਾਇਕਾਂ ਨੇ ਕਿਹਾ ਸੀ। ਵਿਧਾਇਕਾਂ ਨੇ ਵੀ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦਾ ਕੀ ਹੋਇਆ?ਇਸ ਬਾਰੇ ਸਾਨੂੰ ਦੱਸਿਆ ਜਾਵੇ। ਸਪੀਕਰ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਕਾਂਗਰਸ ਦੇ ਆਗੂ ਵਾਕਆਊਟ ਕਰ ਗਏ ਸੀ।