ਸ਼ੰਕਰ ਦਾਸ ਦੀ ਰਿਪੋਰਟ 


ਚੰਡੀਗੜ੍ਹ : ਪੰਜਾਬ ਕਾਂਗਰਸ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਭਗਵੰਤ ਮਾਨ ਜੀ ਤਾਂ ਆਖਦੇ ਸੀ ਕਿ ਅਜਿਹਾ ਪੰਜਾਬ ਬਣਾਉਣਾ ਹੈ ਕਿ ਕੋਈ ਬਾਹਰ ਨਹੀਂ ਜਾਵੇਗਾ। ਕੀ ਗੱਲ ਹੁਣ ਐਨਾ ਜ਼ਿਆਦਾ ਬਦਲਾਅ ਆ ਗਿਆ ਕਿ ਹਰ ਦਿਨ 700 ਲੋਕਾਂ ਨੂੰ ਇਹ ਪੰਜਾਬ ਤੋਂ ਬਾਹਰ ਭੇਜੀ ਜਾ ਰਹੇ ਨੇ ਜਾਂ ਇਹ ਆਕੰੜੇ ਝੂਠੇ ਦਿੱਤੇ ਗਏ ਹਨ ?



ਦਰਅਸਲ 'ਚ ਆਪ ਸਰਕਾਰ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਫੋਟੋ ਲਗਾ ਕੇ ਇਕ ਸ਼ੇਅਰ ਕੀਤਾ ਹੈ , ਜਿਸ ਵਿੱਚ ਲਿਖਿਆ ਹੈ ਕਿ ਸਰਕਾਰ ਵੱਲੋਂ ਚਲੇ ਵਾਲਵੋ ਬੱਸ ਰਾਹੀਂ 25 ਦਿਨਾਂ 'ਚ 17500 ਲੋਕ ਦਿੱਲੀ ਏਅਰਪੋਰਟ ਗਏ।  25 ਦਿਨਾਂ 'ਚ 17500 ਲੋਕ , ਮਤਲਬ ਇਕ ਦਿਨ 'ਚ 700 ਲੋਕ।  



 


ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਆਪਣੇ ਭਾਸ਼ਣ ਵਿਚ ਕਹਿੰਦੇ ਹਨ ਕਿ ਵਿਦੇਸ਼ਾਂ ਵਿਚ ਜਾ ਰਹੀ ਪੰਜਾਬ ਦੀ ਨੌਜਵਾਨੀਂ ਨੂੰ ਹੁਣ ਸੂਬੇ ਵਿਚ ਹੀ ਰੱਖਿਆ ਜਾਵੇਗਾ ਅਤੇ ਇਸ ਲਈ ਸਰਕਾਰ ਯਤਨਸ਼ੀਲ ਵੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੀਆ ਮੌਕੇ ਪੈਦਾ ਕੀਤੇ ਜਾਣਗੇ।

 

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਡੇ ਨੌਜਵਾਨਾਂ 'ਚ ਬਹੁਤ ਹੁਨਰ ਹੈ। ਨੌਜਵਾਨਾਂ ਦੀ ਇਸ ਸ਼ਕਤੀ ਅਤੇ ਉਤਸ਼ਾਹ ਦੀ ਵਰਤੋਂ ਕਰਾਂਗੇ। ਸੀ.ਐਮ. ਭਗਵੰਤ ਮਾਨ ਨੇ ਰਹਿ ਵੀ ਕਿਹਾ ਸੀ ਕਿ ਸੂਬੇ ਵਿਚ ਰੁਜ਼ਗਾਰ ਪੈਦਾ ਕਰਨ ਲਈ ਇੰਡਸਟਰੀਜ਼ ਤੇ ਮਲਟੀਨੈਸ਼ਨਲ ਕੰਪਨੀਆਂ ਬੁਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਡਿਗਰੀਆਂ ਮੁਤਾਬਿਕ ਕੰਮ ਮਿਲੇ ਤਾਂ ਕੋਈ ਵੀ ਪੰਜਾਬ ਵਰਗੀ ਪਵਿੱਤਰ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਨੂੰ ਨਹੀਂ ਜਾਵੇਗਾ।