Punjab News: ਜਲੰਧਰ ਵਿੱਚ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਗਏ ਸਮਾਮਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤਾ। ਇਸ ਮੌਕੇ ਮਾਨ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 80 ਫ਼ੀਸਦੀ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ, ਦੇਸ਼ ਦੀ ਆਜ਼ਾਦੀ ਪੰਜਾਬੀਆਂ ਲਈ ਖ਼ਾਸ ਮਾਇਨੇ ਰੱਖਦੀ ਹੈ।


ਇਸ ਮੌਕੇ ਨਸ਼ੇ ਦੇ ਮੁੱਦੇ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ, ਸੂਬੇ ਦੇ ਮੱਥੇ 'ਤੇ ਲੱਗੇ ਨਸ਼ੇ ਦੇ ਦਾਗ਼ ਨੂੰ ਧੋਣ ਲਈ ਸਾਡੀ ਸਰਕਾਰ ਨੇ ਜ਼ੀਰੋ ਟਾਲਰੈਂਸ ਪਾਲਿਸੀ ਬਣਾਈ ਹੈ... ਜਿਸ ਦੇ ਤਹਿਤ ਹੁਣ ਤੱਕ 14381 ਸਮੱਗਲਰਾਂ ਨੂੰ ਗ੍ਰਿਫ਼ਤਾਰ ਅਤੇ 10394 ਐੱਨ.ਡੀ.ਪੀ.ਐੱਸ. ਐਕਟ ਤਹਿਤ ਐੱਫ.ਆਈ.ਆਰ. ਦਰਜ਼ ਕਰ ਚੁੱਕੇ ਹਾਂ... ਨਾਲ ਹੀ ਸਮੱਗਲਰਾਂ ਦੀ 173 ਕਰੋੜ ਦੀ ਪ੍ਰਾਪਰਟੀ ਵੀ ਸੀਜ਼ ਕੀਤੀ ਹੈ...






CM ਮਾਨ ਨੇ ਕਿਹਾ ਕਿ, ਨਸ਼ੇ ਦੇ ਮੁੱਦੇ ਉੱਤੇ ਸਾਡੀ ਸਰਕਾਰ ਨੇ ਜ਼ੀਰੋ ਟਾਲਰੈਂਸ ਨੀਤੀ ਬਣਾਈ ਹੈ,ਉਨ੍ਹਾਂ ਆਂਕੜੇ ਦਿੰਦਿਆਂ ਕਿਹਾ ਕਿ ਹੁਣ ਤੱਕ 14381 ਤਸਕਰ ਗ੍ਰਿਫ਼ਤਾਰ ਕੀਤਾ ਜਾ ਚੁੱਕੇ ਹਨ, 10394 NDPS ਤਹਿਤ ਐਫ਼ਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ 1,207 ਕਿੱਲੋ ਨਸ਼ਾ ਸਮੱਗਰੀ ਦੀ ਕੁੱਲ ਬਰਾਮਦਗੀ ਹੋਈ ਹੈ ਤੇ 16.34-CR ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ ਇਸ ਦੇ ਨਾਲ ਹੀ 379 ਵੱਡੇ ਨਸ਼ਾ ਤਸਕਰਾਂ ਦੀ 173-CR ਦੀ ਜਾਇਦਾਦ ਵੀ ਸੀਜ਼ ਕੀਤੀ ਗਈ ਹੈ। ਮਾਨ ਨੇ ਕਿਹਾ ਕਿ ਜਾਇਦਾਦ ਸੀਜ਼ ਕਰਨ ਤਸਕਰਾਂ ਉੱਤੇ ਬਹੁਤ ਵੱਡੀ ਸੱਟ ਹੈ।






ਜ਼ਿਕਰ ਕਰ ਦਈਏ ਕਿ 15 ਅਗਸਤ 2023 ਨੂੰ ਪਟਿਆਲਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਅਗਲੀ 15 ਅਗਸਤ ਤੱਕ ਸੂਬੇ ਵਿੱਚ ਚਿੱਟੇ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਪਰ ਅੱਜ ਇੱਕ ਸਾਲ ਬਾਅਦ ਪੰਜਾਬ ਵਿੱਚ ਹਲਾਤ ਜਿਉਂ ਦੀ ਤਿਓਂ ਹਨ, ਹਾਲਾਂਕਿ CM ਮਾਨ ਨੇ ਆਂਕੜਿਆ ਨਾਲ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਜ਼ਮੀਨੀ ਹਕੀਕਤ ਇਸ ਤੋਂ ਬਹੁਤ ਵੱਖਰੀ ਹੈ। ਆਏ ਦਿਨ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਹਨ।