Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਹਿੰਦੇ ਹਾਂ ਕਿ ਬਿਜਲੀ ਮੁਫ਼ਤ ਦਿੱਤੀ ਜਾਵੇਗੀ, ਮੁਹੱਲਾ ਕਲੀਨਿਕਾਂ ਵਿੱਚ ਇਲਾਜ ਮੁਫ਼ਤ ਮਿਲੇਗਾ, ਦਿੱਲੀ-ਪੰਜਾਬ ਦੀਆਂ ਬੱਸਾਂ ਵਿੱਚ ਔਰਤਾਂ ਦਾ ਸਫ਼ਰ ਵੀ ਮੁਫ਼ਤ ਹੋਏਗਾ, ਦਿੱਲੀ ਵਿੱਚ ਪਾਣੀ ਵੀ ਮੁਫ਼ਤ ਹੈ ਤਾਂ ਉੱਪਰ ਵਾਲੇ ਜਨਾਬ ਕਹਿੰਦੇ ਹਨ..ਉਹ ਰਿਉੜੀਆਂ ਦਿੰਦੇ ਹਨ, ਇਹ ਦੇਸ਼ ਲਈ ਚੰਗਾ ਨਹੀਂ। ਸੀਐਮ ਮਾਨ ਨੇ ਕਿਹਾ ਕਿ ਜੇਕਰ ਅਸੀਂ 300 ਯੂਨਿਟ ਮੁਫਤ ਬਿਜਲੀ ਦਈਏ ਤਾਂ ਰੇਵੜੀ ਤਾਂ ਫਿਰ 15 ਲੱਖ ਵਾਲਾ ਕਿੱਥੇ ਹੈ? ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਹਰ ਗੱਲ ਤੋਂ ਮੁੱਕਰਨ ਦਾ ਦੋਸ਼ ਲਾਇਆ।



'ਕੀ ਚਾਹ ਬਣਾਉਣੀ ਆਉਂਦੀ ਹੈ?'


ਪੀਐਮ ਮੋਦੀ 'ਤੇ ਚੁਟਕੀ ਲੈਂਦਿਆਂ ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਸੰਸਦ 'ਚ ਵੀ ਬੋਲਿਆ ਸੀ ਕਿ 15 ਲੱਖ ਦੀ ਰਕਮ ਲਿਖਦਿਆਂ ਸਿਆਹੀ ਸੁੱਕ ਜਾਂਦੀ ਹੈ.. ਕਾਲੇ ਧਨ ਦੀ ਗੱਲ ਕਰਦੇ ਹੀ ਕਲਮ ਬੰਦ ਹੋ ਜਾਂਦੀ ਹੈ...ਹਰ ਗੱਲ ਜੁਮਲਾ ਨਿਕਲੀ, ਹੁਣ ਇੱਕ ਇਹ ਵੀ ਸ਼ੱਕ ਹੈ ਕਿ, ਕੀ ਚਾਹ ਬਣਾਉਣੀ ਆਉਂਦੀ?



ਸੀਐਮ ਮਾਨ ਨੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਚਾਹ ਬਣਾਉਣੀ ਆਉਂਦੀ ਹੈ? ਕੋਈ ਚੀਜ਼ ਤਾਂ ਦੇਸ਼ ਨੂੰ ਸੱਚ ਦੱਸੋ, ਸਾਰਾ ਦੇਸ਼ ਵੇਚ ਦਿੱਤਾ, ਤੇਲ ਵੇਚ ਦਿੱਤਾ, LIC ਵੇਚ ਦਿੱਤਾ, ਰੇਲਵੇ ਵੇਚ ਦਿੱਤੀ, ਏਅਰਪੋਰਟ ਵੇਚ ਦਿੱਤਾ ਪਰ ਖਰੀਦਿਆ ਕੀ ਸਿਰਫ ਥੋੜ੍ਹਾ ਜਿਹਾ ਮੀਡੀਆ। ਸੀਐਮ ਮਾਨ ਨੇ ਪੀਐਮ ਮੋਦੀ 'ਤੇ ਖਰੀਦੋ-ਫਰੋਖਤ ਦਾ ਦੋਸ਼ ਲਗਾਉਂਦਿਆ ਕਿਹਾ ਕਿ ਉਹ ਖਰੀਦੋ-ਫਰੋਖਤ ਵੀ ਕਰਦੇ ਹਨ। ਵਿਧਾਇਕ ਖਰੀਦਦੇ ਹਨ, ਕਿਸੇ ਦੇ 5 ਤੇ ਕਿਸੇ ਦੇ 10, ਉਹ ਸਿਰਫ ਇਹ ਜਾਣਦੇ ਹਨ।


ਇਹ ਵੀ ਪੜ੍ਹੋ: Viral Video: ਇਹ ਕਿਰਲੀ ਵੀ ਸ਼ਿੰਗਾਰ ਕਰਨ ਦੀ ਸ਼ੌਕੀਨ, ਯਕੀਨ ਨਹੀਂ ਆਉਂਦਾ ਤਾਂ ਦੇਖੋ ਵੀਡੀਓ


ਮਾਨ ਅੱਜ ਐਮਪੀ ਵਿੱਚ ਕਰਨਗੇ ਰੈਲੀ


ਮੁੱਖ ਮੰਤਰੀ ਭਗਵੰਤ ਮਾਨ ਅੱਜਕੱਲ੍ਹ ਮੱਧ ਪ੍ਰਦੇਸ਼ ਦੇ ਦੌਰੇ 'ਤੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਤਨਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਦੱਸ ਦੇਈਏ ਕਿ ਇਸ ਵਾਰ ਆਮ ਆਦਮੀ ਪਾਰਟੀ ਵੀ ਭਾਜਪਾ ਤੇ ਕਾਂਗਰਸ ਨੂੰ ਟੱਕਰ ਦੇਣ ਲਈ ਮੱਧ ਪ੍ਰਦੇਸ਼ ਦੀ ਚੋਣ ਮੈਦਾਨ ਵਿੱਚ ਉਤਰਨ ਜਾ ਰਹੀ ਹੈ। ਕੇਜਰੀਵਾਲ ਜਨਤਾ ਲਈ ਵੱਡੇ ਐਲਾਨ ਕਰ ਸਕਦੇ ਹਨ। 'ਆਪ' ਦੀ ਨਜ਼ਰ ਮੱਧ ਪ੍ਰਦੇਸ਼ ਦੇ ਵਿੰਧਿਆ ਖੇਤਰ ਦੀਆਂ 30 ਵਿਧਾਨ ਸਭਾ ਸੀਟਾਂ 'ਤੇ ਹੈ।


ਇਹ ਵੀ ਪੜ੍ਹੋ: Viral Video: ਇੰਨੀ ਉਚਾਈ 'ਤੇ ਚੜ੍ਹ ਕੇ ਫੁੱਟਬਾਲ ਖੇਡਣ ਲੱਗਾ ਵਿਅਕਤੀ, ਦੇਖ ਕੇ ਲੋਕਾਂ ਦੇ ਉੱਡ ਗਏ ਹੋਸ਼