ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦਾ ਟਵਿੱਟਰ ਅਕਾਊਂਟ ਅਚਾਨਕ ਸਸਪੈਂਡ ਕਰ ਦਿੱਤਾ ਗਿਆ ਹੈ।ਹਰਿਆਣਾ ਦੇ ਪਿਹੋਵਾ ਦੇ ਰਹਿਣ ਵਾਲੇ ਗੁਰਪ੍ਰੀਤ ਦਾ ਕੱਲ੍ਹ ਚੰਡੀਗੜ੍ਹ ਵਿੱਚ ਸੀਐਮ ਮਾਨ ਨਾਲ ਵਿਆਹ ਹੋਇਆ ਸੀ। ਵਿਆਹ ਬਾਰੇ ਪਤਾ ਲੱਗਣ ਮਗਰੋਂ ਉਨ੍ਹਾਂ ਦੇ ਫਾਲੋਅਰਜ਼ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਇਸ 'ਤੇ ਖੁਦ ਡਾ: ਗੁਰਪ੍ਰੀਤ ਕੌਰ ਨੇ ਆਪਣੀ ਮਹਿੰਦੀ ਦੀ ਫੋਟੋ ਵੀ ਸਾਂਝੀ ਕੀਤੀ ਹੈ। ਵਿਆਹ ਤੋਂ ਬਾਅਦ ਵੀ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨਾਲ ਕਈ ਫੋਟੋਆਂ ਪਾਈਆਂ ਸਨ। ਟਵਿੱਟਰ ਅਕਾਊਂਟ ਨੂੰ ਸਸਪੈਂਡ ਕਰਨ ਪਿੱਛੇ ਵਾਇਲੇਟ ਨਿਯਮਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ।
ਡਾ: ਗੁਰਪ੍ਰੀਤ ਕੌਰ ਆਪਣੇ ਟਵਿੱਟਰ ਅਕਾਊਂਟ ਰਾਹੀਂ ਵਧਾਈਆਂ ਦਾ ਜਵਾਬ ਦੇ ਰਹੇ ਸਨ। ਵਿੱਤ ਮੰਤਰੀ ਹਰਪਾਲ ਚੀਮਾ, ਲੋਕ ਸੰਪਰਕ ਮੰਤਰੀ ਅਮਨ ਅਰੋੜਾ, ਜੇਲ੍ਹ ਮੰਤਰੀ ਹਰਜੋਤ ਬੈਂਸ ਸਮੇਤ ਕਈ ‘ਆਪ’ ਆਗੂਆਂ ਨੇ ਭਗਵੰਤ ਮਾਨ ਨੂੰ ਵਧਾਈ ਦਿੱਤੀ ਸੀ। ਜਿਸ ਨੂੰ ਗੁਰਪ੍ਰੀਤ ਕੌਰ ਨੇ ਰੀਟਵੀਟ ਕਰਕੇ ਧੰਨਵਾਦ ਵੀ ਕੀਤਾ।
ਡਾ: ਗੁਰਪ੍ਰੀਤ ਕੌਰ ਟਵਿੱਟਰ 'ਤੇ ਕਾਫੀ ਐਕਟਿਵ ਸੀ। ਉਹ ਭਗਵੰਤ ਮਾਨ ਦੇ ਹਰ ਟਵੀਟ ਨੂੰ ਰੀਟਵੀਟ ਕਰ ਰਹੀ ਸੀ। ਮਾਨ ਨਾਲ ਉਸ ਦੇ ਵਿਆਹ ਬਾਰੇ ਪਤਾ ਲੱਗਦਿਆਂ ਹੀ 24 ਘੰਟਿਆਂ ਵਿੱਚ ਉਸ ਦਾ ਫਾਲੋਅਰ 3 ਹਜ਼ਾਰ ਤੋਂ ਵੱਧ ਕੇ 14 ਹਜ਼ਾਰ ਤੋਂ ਵੱਧ ਹੋ ਗਿਆ ਹਨ।