ਚੰਡੀਗੜ੍ਹ: ਪੰਜਾਬ ਸਰਕਾਰ ਨੇ ਵੀਰਵਾਰ ਨੂੰ 21 ਆਈਏਐਸ ਅਤੇ 47 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।ਜਲੰਧਰ ਦਾ ਡੀਸੀ ਬਦਲ ਕੇ ਜਸਪ੍ਰੀਤ ਸਿੰਘ ਨੂੰ ਲਾਇਆ ਗਿਆ ਹੈ ਜਦਕਿ ਬਲਦੀਪ ਕੌਰ ਨੂੰ ਡੀਸੀ ਮਾਨਸਾ ਲਾਇਆ ਗਿਆ ਹੈ। 


ਸੁਮੇਰ ਸਿੰਘ ਗੁਰਜਰ ਸਕੱਤਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਤੋਂ ਇਲਾਵਾ ਕਮਿਸ਼ਨਰ ਰੂਪਨਗਰ ਹਨ। ਚੰਦਰ ਗੈਂਦ ਸਕੱਤਰ, ਜੰਗਲਾਤ ਅਤੇ ਜੰਗਲੀ ਜੀਵ ਅਤੇ ਪ੍ਰਵਾਸੀ ਭਾਰਤੀ ਮਾਮਲੇ ਹਨ।


ਮਨਵੇਸ਼ ਸਿੰਘ ਸਿੱਧੂ ਲੇਬਰ ਸਕੱਤਰ ਹਨ। ਅਰੁਣ ਸੇਖੜੀ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਹੋਣ ਤੋਂ ਇਲਾਵਾ ਕਿਰਤ ਕਮਿਸ਼ਨਰ ਹਨ। 


ਅਭਿਨਵ ਨੂੰ ਕਮਿਸ਼ਨਰ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦਾ ਚਾਰਜ ਸੰਭਾਲਣ ਤੋਂ ਇਲਾਵਾ ਰਾਸ਼ਟਰੀ ਸਿਹਤ ਮਿਸ਼ਨ ਦਾ ਮਿਸ਼ਨ ਡਾਇਰੈਕਟਰ ਲਗਾਇਆ ਗਿਆ ਹੈ। ਅਮਿਤ ਢਾਕਾ ਨੂੰ ਮਿਲਕਫੈੱਡ ਦਾ ਮੈਨੇਜਿੰਗ ਡਾਇਰੈਕਟਰ ਲਾਇਆ ਗਿਆ ਹੈ। 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ