ਚੰਡੀਗੜ੍ਹ: ਪੰਜਾਬ ਵਿੱਚ ਠੰਡ ਨੇ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।ਪਿਛਲੇ 5 ਦਹਾਕਿਆਂ ਦੇ ਤਾਪਮਾਨ ਰਿਕਾਰਡ ਅਨੁਸਾਰ, 1970 ਵਿੱਚ 20 ਦਸੰਬਰ ਤੋਂ 7 ਜਨਵਰੀ ਦੇ ਵਿੱਚ, ਪੰਜਾਬ ਵਿੱਚ ਰਾਤ ਦਾ ਔਸਤਨ ਪਾਰਾ 2 ਡਿਗਰੀ ਤੱਕ ਪਹੁੰਚ ਗਿਆ ਸੀ।ਇਸ ਵਾਰ ਵੀ ਪਾਰਾ ਇਸੇ ਤਰ੍ਹਾਂ ਔਸਤਨ 2 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ।ਉਦੋਂ ਵੀ ਜ਼ਿਲ੍ਹਾ ਬਠਿੰਡਾ ਸਭ ਤੋਂ ਠੰਡਾ ਸੀ ਅਤੇ ਇਸ ਵਾਰ ਵੀ ਬਠਿੰਡਾ ਸਭ ਤੋਂ ਠੰਡਾ ਹੈ।
ਬਠਿੰਡਾ ਵਿੱਚ ਰਾਤ ਦਾ ਤਾਪਮਾਨ -0.2 ਤੱਕ ਡਿੱਗ ਗਿਆ, ਜਦੋਂਕਿ ਦਿਨ ਦਾ ਤਾਪਮਾਨ 17.4 ਡਿਗਰੀ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਅਗਲੇ 3 ਦਿਨ ਮਾਝਾ, ਮਾਲਵਾ ਅਤੇ ਪੂਰੇ ਦੁਆਬੇ ਵਿੱਚ ਕੜਾਕੇ ਦੀ ਠੰਢ ਪੈਣ ਵਾਲੀ ਹੈ।ਦਿਨ ਵੇਲੇ ਸ਼ੀਤਲਹਿਰ ਜਾਰੀ ਰਹੇਗੀ ਅਤੇ ਰਾਤ ਨੂੰ ਤਾਪਮਾਨ ਔਸਤਨ 3 ਡਿਗਰੀ ਰਹੇਗਾ।ਇਸ ਸਾਲ 7 ਜਨਵਰੀ ਤੋਂ ਬਾਅਦ ਵੀ ਸਖ਼ਤ ਸਰਦੀ ਪਵੇਗੀ।
ਮੌਸਮ ਵਿਭਾਗ ਦੇ ਅਨੁਸਾਰ, 2 ਜਨਵਰੀ ਨੂੰ ਪੰਜਾਬ ਵਿੱਚ ਯੈਲੋ ਅਲਰਟ ਹੋਵੇਗਾ ਭਾਵ 1 ਜਨਵਰੀ ਨੂੰ ਜੋ ਮੌਸਮ ਰਿਹਾ ਹੈ, ਉਸੇ ਤਰ੍ਹਾਂ ਦਾ ਮੌਸਮ ਹੁਣ 2 ਜਨਵਰੀ ਨੂੰ ਵੀ ਚੁਣੌਤੀ ਬਣਿਆ ਰਹੇਗਾ। ਪਰ 3 ਜਨਵਰੀ ਨੂੰ ਪੰਜਾਬ ਵਿੱਚ ਕਈ ਥਾਵਾਂ ਤੇ ਮੀਂਹ ਪੈ ਸਕਦਾ ਹੈ।ਪੰਜਾਬ ਵਿੱਚ 10 ਜਨਵਰੀ ਤੱਕ ਦਿਨ ਰਾਤ ਕੜਾਕੇਦਾਰ ਠੰਢ ਜਾਰੀ ਰਹੇਗੀ।
ਪੰਜਾਬ ਦੇ ਕਈ ਸ਼ਹਿਰ- ਅੰਮ੍ਰਿਤਸਰ, ਲੁਧਿਆਣਾ, ਪਟਿਆਲੇ ਹਿਮਾਚਲ ਦੇ ਸ਼ਿਮਲਾ, ਕੁਫਰੀ, ਧਰਮਸ਼ਾਲਾ ਅਤੇ ਡਲਹੌਜੀ ਨਾਲੋਂ ਵੱਧ ਠੰਡੇ ਸੀ।ਸ਼ਿਮਲਾ ਵਿੱਚ ਪਾਰਾ 6.8 ਡਿਗਰੀ ਸੀ।
ਪੰਜਾਬ 'ਚ ਠੰਢ ਨੇ ਤੋੜਿਆ 50 ਸਾਲ ਦਾ ਰਿਕਾਰਡ, ਸ਼ਿਮਲੇ ਤੋਂ ਵੀ ਠੰਢੇ ਕਈ ਸ਼ਹਿਰ
ਏਬੀਪੀ ਸਾਂਝਾ
Updated at:
02 Jan 2021 09:44 AM (IST)
ਪੰਜਾਬ ਵਿੱਚ ਠੰਡ ਨੇ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।ਪਿਛਲੇ 5 ਦਹਾਕਿਆਂ ਦੇ ਤਾਪਮਾਨ ਰਿਕਾਰਡ ਅਨੁਸਾਰ, 1970 ਵਿੱਚ 20 ਦਸੰਬਰ ਤੋਂ 7 ਜਨਵਰੀ ਦੇ ਵਿੱਚ, ਪੰਜਾਬ ਵਿੱਚ ਰਾਤ ਦਾ ਔਸਤਨ ਪਾਰਾ 2 ਡਿਗਰੀ ਤੱਕ ਪਹੁੰਚ ਗਿਆ ਸੀ।
- - - - - - - - - Advertisement - - - - - - - - -