ਚੰਡੀਗੜ੍ਹ: ਪਹਾੜਾਂ ਵਿੱਚ ਪਈ ਬਰਫਬਾਰੀ ਕਰਕੇ ਪੰਜਾਬ ਤੇ ਹਰਿਆਣਾ ਵਿੱਚ ਠੰਢ ਦਾ ਦੌਰ ਜਾਰੀ ਹੈ। ਐਤਵਾਰ ਨੂੰ ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਤੱਕ ਹੇਠਾਂ ਚਲਾ ਗਿਆ। ਇਹ ਆਮ ਨਾਲੋਂ ਦੋ ਡਿਗਰੀ ਘੱਟ ਰਿਹਾ। ਅੰਮ੍ਰਿਤਸਰ ਦਾ ਤਾਪਮਾਨ ਸੱਤ ਡਿਗਰੀ ਸੈਲਸੀਅਸ ਜਦਕਿ ਪਟਿਆਲਾ ਦਾ 7.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਆਦਮਪੁਰ (6.1), ਬਠਿੰਡਾ (5.9), ਫ਼ਰੀਦਕੋਟ (5.5), ਹਲਵਾਰਾ (5.9) ਤੇ ਗੁਰਦਾਸਪੁਰ (5.5) ’ਚ ਵੀ ਰਾਤ ਕਾਫ਼ੀ ਸਰਦ ਰਹੀ। ਚੰਡੀਗੜ੍ਹ ਦਾ ਤਾਪਮਾਨ ਆਮ ਨਾਲੋਂ ਵੱਧ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹਰਿਆਣਾ ਦੇ ਨਾਰਨੌਲ ਦਾ ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵਾਂ ਸੂਬਿਆਂ ਵਿੱਚ ਸਵੇਰ ਵੇਲੇ ਸੰਘਣੀ ਧੁੰਦ ਪੈ ਰਹੀ ਹੈ। ਹਰਿਆਣਾ ਦੇ ਭਿਵਾਨੀ ਵਿਚ ਵੀ ਘੱਟੋ-ਘੱਟ ਤਾਪਮਾਨ 5.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਕਰਨਾਲ ਵਿੱਚ ਤਾਪਮਾਨ ਆਮ ਨਾਲੋਂ ਘੱਟ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੋਹਤਕ, ਸਿਰਸਾ ਤੇ ਹਿਸਾਰ ਵਿਚ ਰਾਤ ਕਾਫ਼ੀ ਠੰਢੀ ਰਹੀ ਤੇ ਤਾਪਮਾਨ 7 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਦਰਜ ਕੀਤਾ ਗਿਆ। ਅੰਬਾਲਾ ਵਿਚ ਘੱਟੋ-ਘੱਟ ਤਾਪਮਾਨ 9.6 ਡਿਗਰੀ ਰਿਹਾ।
ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿਚ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ ਤੇ ਸਰਦੀ ਤੋਂ ਕੁਝ ਰਾਹਤ ਮਿਲੀ ਹੈ। ਜਦਕਿ ਲੱਦਾਖ ’ਚ ਸਖ਼ਤ ਠੰਢ ਪੈਣੀ ਜਾਰੀ ਹੈ। ਸ਼ਨਿਚਰਵਾਰ ਰਾਤ ਸ੍ਰੀਨਗਰ ਦਾ ਘੱਟੋ-ਘੱਟ ਤਾਪਮਾਨ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੁਲਮਰਗ ਘਾਟੀ ਦੀ ਸਭ ਤੋਂ ਠੰਢੀ ਥਾਂ ਰਿਕਾਰਡ ਕੀਤੀ ਗਈ ਹੈ ਤੇ ਤਾਪਮਾਨ ਮਨਫ਼ੀ 7.6 ਡਿਗਰੀ ਸੈਲਸੀਅਸ ਰਿਹਾ ਹੈ।
ਪਹਿਲਗਾਮ ਦਾ ਤਾਪਮਾਨ ਵੀ ਸਿਫ਼ਰ ਤੋਂ 6.8 ਡਿਗਰੀ ਹੇਠਾਂ ਹੈ। ਲੇਹ ਦਾ ਤਾਪਮਾਨ ਮਨਫ਼ੀ 9.9 ਡਿਗਰੀ ਰਿਹਾ। ਜੰਮੂ-ਸ੍ਰੀਨਗਰ ਕੌਮੀ ਮਾਰਗ ਲਗਾਤਾਰ ਤੀਜੇ ਦਿਨ ਬੰਦ ਰਿਹਾ। ਢਿੱਗਾਂ ਡਿਗਣ ਤੇ ਜ਼ਮੀਨ ਖ਼ਿਸਕਣ ਕਾਰਨ ਮਾਰਗ ’ਤੇ ਆਵਾਜਾਈ ਵਿਚ ਕਈ ਥਾਈਂ ਵਿਘਨ ਪਿਆ ਹੈ।
ਪੰਜਾਬ 'ਚ ਕੜਾਕੇ ਦੀ ਠੰਢ, ਲੁਧਿਆਣਾ ਦਾ 4.8 ਡਿਗਰੀ ਤਾਪਮਾਨ
ਏਬੀਪੀ ਸਾਂਝਾ
Updated at:
23 Dec 2019 12:40 PM (IST)
ਪਹਾੜਾਂ ਵਿੱਚ ਪਈ ਬਰਫਬਾਰੀ ਕਰਕੇ ਪੰਜਾਬ ਤੇ ਹਰਿਆਣਾ ਵਿੱਚ ਠੰਢ ਦਾ ਦੌਰ ਜਾਰੀ ਹੈ। ਐਤਵਾਰ ਨੂੰ ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਤੱਕ ਹੇਠਾਂ ਚਲਾ ਗਿਆ। ਇਹ ਆਮ ਨਾਲੋਂ ਦੋ ਡਿਗਰੀ ਘੱਟ ਰਿਹਾ। ਅੰਮ੍ਰਿਤਸਰ ਦਾ ਤਾਪਮਾਨ ਸੱਤ ਡਿਗਰੀ ਸੈਲਸੀਅਸ ਜਦਕਿ ਪਟਿਆਲਾ ਦਾ 7.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਆਦਮਪੁਰ (6.1), ਬਠਿੰਡਾ (5.9), ਫ਼ਰੀਦਕੋਟ (5.5), ਹਲਵਾਰਾ (5.9) ਤੇ ਗੁਰਦਾਸਪੁਰ (5.5) ’ਚ ਵੀ ਰਾਤ ਕਾਫ਼ੀ ਸਰਦ ਰਹੀ। ਚੰਡੀਗੜ੍ਹ ਦਾ ਤਾਪਮਾਨ ਆਮ ਨਾਲੋਂ ਵੱਧ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
- - - - - - - - - Advertisement - - - - - - - - -