ਚੰਡੀਗੜ: ਜੇਲ ਮੰਤਰੀ ਸੁਖਜਿੰਦਰ ਰੰਧਾਵਾ ਨੇ ਰਵਨੀਤ ਬਿਟੂ ਦੇ ਬਠਿੰਡਾ 'ਚ ਕੱਲ ਦਿੱਤੇ ਬਿਆਨ ਤੇ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਜੋ ਵਾਅਦੇ ਕੀਤੇ ਉਹ ਪੂਰੇ ਕਰ ਰਹੇਂ ਹਾਂ।


ਉਹਨਾਂ ਕਿਹਾ ਕਿ ਸੂਬੇ ਦੀ ਆਰਥਿਕ ਸਥਿਤੀ ਦਾ ਦੋਸ਼ ਵਿੱਤ ਮੰਤਰੀ ਦਾ ਨਹੀਂ ਕਿਉਂਕਿ ਉਹ ਸਿਰਫ਼ ਇੱਕ ਮੂਨੀਮ ਦੇ ਰੂਪ ਵਿੱਚ ਸਰਕਾਰ ਦਾ ਕੰਮ ਕਰਦਾ ਹੈ। ਪਰ ਜੋ ਆਰਥਿਕ ਸਥਿਤੀ ਖਰਾਬ ਹੋਈ ਹੈ ਉਹ ਕੇਂਦਰ ਦੁਆਰਾ ਜੀਐਸਟੀ ਦਾ ਸਮੇਂ ਸਿਰ ਨਾ ਆਉਣਾ ਹੈ।ਉਹਨਾਂ ਕਿਹਾ ਕੇਂਦਰ ਸਰਕਾਰ ਜੀਐਸਟੀ ਦੇ ਨਾਲ ਨਾਲ ਹੋਰ ਸਹੁਲਤਾਂ ਤੇ ਵੀ ਭੇਦਭਾਵ ਕਰ ਰਹੀ ਹੈ।


ਜਿਸ ਵਿੱਚ, ਵਿਕਾਸ ਦੇ ਤੌਰ ਤੇ ਦੇਖਿਏ ਤਾਂ, ਇੱਕ ਸਰਹੱਦੀ ਰਾਜ ਹੋਣ ਦੇ ਕਾਰਨ, ਜੋ ਜ਼ੀਰੋ ਲਾਈਨ 'ਤੇ ਕਸਬੇ ਹਨ ਉਹਨਾਂ ਦੇ ਵਿਕਾਸ ਦੇ ਖਰਚਿਆਂ ਲਈ ਇੱਕ ਅਨੁਪਾਤ 60:40 ਹੈ, ਜੋ ਕਿ ਗਲਤ ਹੈ ਜਦੋਂ ਕਿ ਮਨਮੋਹਨ ਸਿੰਘ ਸਰਕਾਰ ਦੇ ਸਮੇਂ ਇਹ ਅਨੁਪਾਤ 100 ਪ੍ਰਤੀਸ਼ਤ ਸੀ, ਜਿਸ ਵਿੱਚ ਪੂਰੇ ਬਲਾਕ ਦੇ ਤੌਰ 'ਤੇ ਕੇਂਦਰ ਸਰਕਾਰ ਵਿਕਾਸ ਕਰਦੀ ਸੀ, ਜਦੋਂ ਕਿ ਅੱਜ ਅਜਿਹਾ ਨਹੀਂ। ਅੱਜ ਸਿਰਫ 10 ਕਿਲੋਮੀਟਰ ਦੇ ਖੇਤਰ ਨੂੰ ਵਿਕਾਸ ਲਈ ਵੇਖਿਆ ਜਾਂਦਾ ਹੈ।