ਚੰਡੀਗੜ੍ਹ: ਸਾਲ 1971 ਦੀ ਜੰਗ 'ਚ ਦੁਸ਼ਮਨਾਂ ਨਾਲ ਬਹਾਦਰੀ ਨਾਲ ਮੁਕਾਬਲਾ ਕਰਕੇ ਫ਼ਤਹਿ ਹਾਸਲ ਕਰਨ ਵਾਲੇ 79 ਸਾਲਾ ਕਰਨਲ ਪੰਜਾਬ ਸਿੰਘ ਨੇ ਅੰਤਿਮ ਸਮੇਂ ਤਕ ਹੌਸਲਾ ਨਹੀਂ ਹਾਰਿਆ। ਇਨਫੈਕਟਡ ਹੋਣ ਦੇ ਬਾਵਜੂਦ ਉਹ ਠੀਕ ਹੋ ਗਏ ਸਨ ਪਰ ਬਾਅਦ 'ਚ ਉਨ੍ਹਾਂ ਦੀ ਸਿਹਤ ਖ਼ਰਾਬ ਰਹਿਣ ਲੱਗੀ।

ਉਨ੍ਹਾਂ ਨੂੰ ਚੰਡੀਗੜ੍ਹ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸੋਮਵਾਰ ਉਹ ਜ਼ਿੰਦਗੀ ਦੀ ਜੰਗ ਹਾਰ ਗਏ। ਦਰਅਸਲ 21 ਮਈ ਨੂੰ ਵੱਡੇ ਪੁੱਤ ਅਨਿਲ ਕੁਮਾਰ ਦੀ ਕੋਰੋਨਾ ਨਾਲ ਮੌਤ ਹੋਣ ਤੋਂ ਬਾਅਦ ਉਹ ਅੰਦਰੋਂ ਟੁੱਟ ਗਏ ਸਨ।

ਪੰਜਾਬ ਸਿੰਘ ਦਾ ਜਨਮ 15 ਫਰਵਰੀ, 1942 ਨੂੰ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਹੋਇਆ ਸੀ। ਉਹ 16 ਦਸੰਬਰ, 1967 ਨੂੰ ਸਿੱਖ ਰੈਜਮੇਂਟ ਦੀ 6 ਬਟਾਲੀਅਨ 'ਚ ਭਰਤੀ ਹੋਏ ਸਨ। 12 ਅਕਤੂਬਰ, 1986 ਤੋਂ 29 ਜੁਲਾਈ, 1990 ਤਕ ਬਟਾਲੀਅਨ ਦੀ ਕਮਾਨ ਸਾਂਭੀ। ਸੇਵਾ ਮੁਕਤੀ ਤੋਂ ਬਾਅਦ ਕਰਨਲ ਪੰਜਾਬ ਸਿੰਘ ਫੌਜ ਕਲਿਆਣ ਬੋਰਡ ਦੇ ਨਿਰਦੇਸ਼ਕ ਵੀ ਰਹੇ। ਉਹ ਇੰਡੀਅਨ ਐਕਸ ਸਰਵਿਸ ਲੀਗ, ਦੱਖਣੀ ਖੇਤਰ ਦੇ ਹਿਮਾਚਲ ਪ੍ਰਦੇਸ਼ ਦੇ ਉਪ ਪ੍ਰਧਾਨ ਵੀ ਰਹਿ ਚੁੱਕੇ ਹਨ।

ਆਪ੍ਰੇਸ਼ਨ ਕੈਕਟਸ ਲਿਲੀ 'ਚ ਮਿਲਿਆ ਵੀਰਚੱਕਰ

1971 ਦੀ ਜੰਗ ਆਪਰੇਸ਼ਨ ਕੈਕਟਸ ਲਿਲੀ ਦੌਰਾਨ 6 ਸਿੱਖ ਬਟਾਲੀਅਨ ਨੇ ਪੁੰਛ ਦੇ ਉੱਪਰ ਦੀ ਉਚਾਈ 'ਤੇ 13 ਕਿਮੀ ਦੇ ਅਗਲੇ ਹਿੱਸੇ 'ਤੇ ਕਬਜ਼ਾ ਕਰ ਲਿਆ ਸੀ। ਮੇਜਰ ਪੰਜਾਬ ਸਿੰਘ ਟੁੰਡ 'ਚ ਤਾਇਨਾਤ ਇਕ ਕੰਪਨੀ ਦੀ ਕਮਾਨ ਸਾਂਭ ਰਹੇ ਸਨ। ਦੁਸ਼ਮਨ ਨੇ ਤਿੰਨ ਦਸੰਬਰ, 1971 ਨੂੰ ਹਮਲਾ ਕੀਤਾ।

ਅਗਲੇ 72 ਘੰਟੇ ਪੰਜਾਬ ਸਿੰਘ ਦੀ ਅਗਵਾਈ 'ਚ 6 ਸਿੱਖ ਬਟਾਲੀਅਨ ਦੇ ਜਵਾਨਾਂ ਨੇ ਬਹਾਦਰੀ ਨਾਲ ਦੁਸ਼ਮਨਾਂ ਦਾ ਸਾਹਮਣਾ ਕੀਤਾ। ਦੁਸ਼ਮਨ ਨੇ ਦੋ ਰਾਤਾਂ 'ਚ 9 ਵਾਰ ਹਮਲਾ ਕੀਤਾ, ਪਰ ਹਰ ਵਾਰ ਭਾਰਤੀ ਜਵਾਨਾਂ ਦੇ ਉਨ੍ਹਾਂ ਦੀ ਹਰ ਕੋਸ਼ਿਸ਼ ਅਸਫਲ ਕੀਤੀ। ਇਸ ਬਹਾਦੁਰੀ ਲਈ ਉਨ੍ਹਾਂ ਨੂੰ ਵੀਰਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ।

ਇਹ ਵੀ ਪੜ੍ਹੋSBI ਦਾ ਆਪਣੇ ਗ੍ਰਾਹਕਾਂ ਨੂੰ ਝਟਕਾ, ਪੈਸੇ ਕੱਢਵਾਉਣ 'ਤੇ ਵਸੂਲਿਆ ਜਾਏਗਾ ਮੋਟਾ ਚਾਰਜ

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

 

https://play.google.com/store/apps/details?id=com.winit.starnews.hin

 

https://apps.apple.com/in/app/abp-live-news/id811114904