ਚੰਡੀਗੜ੍ਹ: ਕਾਂਗਰਸ ਦੇ ਖੇਤੀ ਬਚਾਓ ਯਾਤਰਾ ਦਾ ਅੱਜ ਤੀਜਾ ਦਿਨ ਹੈ। ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤਿੰਨ ਦਿਨਾਂ ਤੋਂ ਪੰਜਾਬ 'ਚ ਹੀ ਸੀ। ਕੇਂਦਰ ਖੇਤੀ ਕਾਨੂੰਨਾਂ ਖਿਲਾਫ ਕਾਂਗਰਸ ਟਰੈਕਟਰ ਰੈਲੀਆਂ ਕਰ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ ਪਰ ਇਸ ਦੌਰਾਨ ਅੱਜ ਜਦੋਂ ਰਾਹੁਲ ਗਾਂਧੀ ਪੰਜਾਬ ਤੋਂ ਹਰਿਆਣਾ 'ਚ ਦਾਖਲ ਹੋਣ ਲੱਗੇ ਤਾਂ ਉਨ੍ਹਾਂ ਨੂੰ ਉਥੇ ਰੋਕ ਲਿਆ ਗਿਆ ਤੇ ਹਰਿਆਣਾ 'ਚ ਦਾਖਲ ਹੋਣ ਨਹੀਂ ਦਿੱਤਾ ਜਾ ਰਿਹਾ।


ਰਾਹੁਲ ਗਾਂਧੀ ਹਰਿਆਣਾ ਜਾਣ ਲਈ ਅੜ੍ਹੇ ਹੋਏ ਹਨ। ਉਹ ਵਰਕਰਾਂ ਨਾਲ ਧਰਨੇ ਤੇ ਬੈਠ ਗਏ ਹਨ। ਦਰਅਸਲ, ਉਨ੍ਹਾਂ ਨੂੰ 100 ਤੋਂ ਵੱਧ ਲੋਕਾਂ ਨਾਲ ਹਰਿਆਣਾ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਰਾਹੁਲ ਗਾਂਧੀ ਸਾਰੇ ਵਰਕਰਾਂ ਨਾਲ ਜਾਣਾ ਚਾਹੁੰਦੇ ਹਨ।