ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾਵਾਇਰਸ (Coronavirus in Punjab) ਦੇ ਕਹਿਰ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਅੱਜ ਕੋਈ ਵੱਡਾ ਫ਼ੈਸਲਾ ਲੈ ਸਕਦੇ ਹਨ। ਮੁੱਖ ਮੰਤਰੀ ਸ਼ਾਮ ਨੂੰ 7 ਵਜੇ ਫੇਸਬੁੱਕ ‘ਤੇ ਲਾਈਵ (Captain Amarinder Singh FB Live) ਹੋ ਕੇ ਇਸ ਸਬੰਧੀ ਐਲਾਨ ਕਰ ਸਕਦੇ ਹਨ ਕਿਉਂਕਿ ਪੰਜਾਬ ਵਿੱਚ ਪਿਛਲੇ 13 ਦਿਨਾਂ ਤੋਂ ਰੋਜ਼ਾਨਾ 8000 ਤੋਂ ਜ਼ਿਆਦਾ ਕੇਸ ਆ ਰਹੇ ਹਨ।


ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕਈ ਵਾਰ ਮੁੱਖ ਮੰਤਰੀ ਨੂੰ 10 ਦਿਨਾਂ ਲਈ ਲਾਕਡਾਊਨ ਲਾਉਣ ਦੀ ਮੰਗ ਕਰ ਚੁੱਕੇ ਹਨ ਪਰ ਅਰਥਚਾਰੇ ਤੇ ਹਫੜਾ-ਦਫੜੀ ਦਾ ਮਾਹੌਲ ਨਾ ਬਣ ਜਾਵੇ, ਇਸ ਕਾਰਨ ਮੁੱਖ ਮੰਤਰੀ ਨੇ ਹਾਲੇ ਤਕ ਮੁਕੰਮਲ ਲਾਕਡਾਊਨ ਦਾ ਫ਼ੈਸਲਾ ਨਹੀਂ ਲਿਆ।


ਮੁਕੰਮਲ ਲੌਕਡਾਊਨ ਪਿੱਛੇ ਪੰਜਾਬ ਸਰਕਾਰ ਦੀਆਂ ਕੁਝ ਮਜਬੂਰੀਆਂ ਵੀ ਹਨ। ਪੰਜਾਬ ਵਿੱਚ ਅਪ੍ਰੈਲ ਅੱਧ ਤੋਂ ਕੋਰੋਨਾ ਦੇ ਕੇਸ ਵਧਣੇ ਸ਼ੁਰੂ ਹੋ ਗਏ ਸੀ, ਪਰ ਇਹੀ ਉਹ ਸਮਾਂ ਸੀ ਜਦੋਂ ਸੂਬੇ ਵਿੱਚ ਕਣਕ ਦੀ ਵਾਢੀ ਜ਼ੋਰਾਂ 'ਤੇ ਸੀ। ਕਿਸਾਨ ਤੇਜ਼ੀ ਨਾਲ ਕਣਕ ਮੰਡੀਆਂ ਵਿੱਚ ਲਿਆ ਰਹੇ ਸੀ। ਅਜਿਹੇ ਵਿਚ ਜੇਕਰ ਮੁੱਖ ਮੰਤਰੀ ਪੂਰਨ ਲੌਕਡਾਊਨ ਦਾ ਫ਼ੈਸਲਾ ਲੈ ਲੈਂਦੇ ਤਾਂ ਕਣਕ ਵਾਢੀ ‘ਤੇ ਉਲਟ ਅਸਰ ਪੈਂਦਾ। ਇਸ ਨਾਲ ਨਾ ਸਿਰਫ਼ ਕਿਸਾਨਾਂ ਨੂੰ ਪਰੇਸ਼ਾਨੀ ਹੁੰਦੀ ਬਲਕਿ ਕਾਂਗਰਸ ਸਰਕਾਰ ਦੀ ਵੀ ਪਰੇਸ਼ਾਨੀ ਵਧ ਜਾਂਦੀ। ਇਸ ਲਈ ਸਰਕਾਰ ਕਦੀ ਵੀ ਪੂਰਨ ਲੌਕਡਾਊਨ ਦਾ ਫ਼ੈਸਲਾ ਨਹੀਂ ਲੈ ਸਕੀ।


ਕਣਕ ਖਰੀਦ ਦਾ ਕੰਮ 13 ਅਪ੍ਰੈਲ ਨੂੰ ਮੁਕੰਮਲ ਹੋ ਚੁੱਕਾ ਹੈ। ਮੰਨਿਆ ਜਾ ਰਿਹਾ ਸੀ ਕਿ ਕਣਕ ਖਰੀਦ ਦਾ ਕੰਮ ਬੰਦ ਹੋਣ ਤੋਂ ਬਾਅਦ ਹੀ ਮੁੱਖ ਮੰਤਰੀ ਕੁਝ ਸਖ਼ਤ ਕਦਮ ਉਠਾ ਸਕਦੇ ਹਨ ਪਰ 14 ਮਈ ਨੂੰ ਈਦ ਕਾਰਨ ਮੁੱਖ ਮੰਤਰੀ ਨੇ ਕੋਈ ਕਦਮ ਨਹੀਂ ਉਠਾਇਆ। ਹੁਣ ਸ਼ਾਮ ਨੂੰ ਕੋਈ ਵੱਡਾ ਐਲਾਨ ਕਰ ਸਕਦੇ ਹਨ।


ਇਹ ਵੀ ਪੜ੍ਹੋ: COVID-19 vaccine comparison: ਟੀਕਾਕਰਣ ਤੋਂ ਪਹਿਲਾਂ ਕੋਵਿਸ਼ਿਲਡ, ਕੋਵੋਕਸਿਨ, ਸਪੁੱਤਨਿਕ ਵੀ ਦੇ ਬਾਰੇ ਜਾਣੋ ਕੁਝ ਖਾਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904