ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਕਾਂਗਰਸ ਵੱਲੋਂ ਇਕ ਹੋਰ ਝਟਕਾ ਲੱਗਾ ਹੈ। ਦਰਅਸਲ ਸਿੱਧੂ ਨੂੰ ਬਿਹਾਰ ਵਿਧਾਨ ਸਭਾ ਚੋਣਾਂ 'ਚ ਸਟਾਰ ਪ੍ਰਚਾਰਕਾਂ ਦੀ ਲਿਸਟ 'ਚੋਂ 'ਆਊਟ' ਕਰ ਦਿੱਤਾ ਗਿਆ ਹੈ। ਬਿਹਾਰ ਚੋਣਾਂ ਲਈ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।


ਇਸ ਸੂਚੀ 'ਚ 30 ਸਟਾਰ ਪ੍ਰਚਾਰਕਾਂ 'ਚੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 11ਵੇਂ ਸਥਾਨ 'ਤੇ ਹਨ। ਦੂਜੇ ਪਾਸੇ ਨਵਜੋਤ ਸਿੱਧੂ ਦਾ ਇਸ ਸੂਚੀ 'ਚ ਨਾਂਅ ਨਹੀਂ ਹੈ। ਹਾਲਾਂਕਿ ਲੋਕ ਸਭਾ ਚੋਣਾਂ ਦੌਰਾਨ ਨਵਜੋਤ ਸਿੱਧੂ ਨੇ ਬਿਹਾਰ 'ਚ ਪ੍ਰਚਾਰ ਕੀਤਾ ਸੀ। ਸਿੱਧੂ ਨੂੰ ਬਿਹਾਰ 'ਚ ਪ੍ਰਚਾਰ ਲਈ ਨਾ ਗਿਣਿਆ ਜਾਣ ਪਿੱਛੇ ਇਕ ਕਾਰਨ ਇਹ ਹੈ ਕਿ ਜਿਵੇਂ ਮੋਗਾ 'ਚ ਰਾਹੁਲ ਗਾਂਧੀ ਦੀ ਟ੍ਰੈਕਟਰ ਰੈਲੀ ਦੌਰਾਨ ਉਨ੍ਹਾਂ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕੇ ਸਨ।


ਸਖਤੀ ਮਗਰੋਂ ਹਰਿਆਣਾ ਦੇ ਕਿਸਾਨਾਂ ਨੇ ਝੋਨਾ ਵੇਚਣ ਲਈ ਪੰਜਾਬ ਵੱਲ ਪਾਏ ਚਾਲੇ


ਕਿਸਾਨਾਂ 'ਚ ਪਹੁੰਚੇ ਸੁਖਬੀਰ ਸਿੰਘ ਬਾਦਲ


ਦੂਜਾ ਕਾਰਨ 2019 'ਚ ਲੋਕ ਸਭਾ ਚੋਣਾਂ 'ਚ ਪ੍ਰਚਾਰ ਦੌਰਾਨ ਸਿੱਧੂ ਨੇ ਕਟਿਹਾਰ 'ਚ ਵਿਵਾਦਤ ਬਿਆਨ ਦਿੱਤਾ ਸੀ। ਜਿਸ ਤੋਂ ਬਾਅਦ ਸਿੱਧੂ 'ਤੇ ਕੇਸ ਦਰਜ ਹੋਇਆ ਸੀ। ਇਸ ਸਬੰਧੀ ਬਿਹਾਰ ਪੁਲਿਸ ਸਿੱਧੂ ਨੂੰ ਸੰਮਨ ਦੇਣ ਉਨ੍ਹਾਂ ਦੇ ਘਰ ਅੰਮ੍ਰਿਤਸਰ ਵੀ ਪਹੁੰਚੀ ਸੀ। ਇਸ ਲਈ ਕਾਂਗਰਸ ਨੇ ਸਿੱਧੂ ਨੂੰ ਬਿਹਾਰ ਤੋਂ ਲਾਂਭੇ ਰੱਖਣ ਦਾ ਫੈਸਲਾ ਲਿਆ ਹੋ ਸਕਦਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ