ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆਪਣੇ ਹੀ ਗੜ੍ਹ ਜਲਾਲਾਬਾਦ ਵਿੱਚ ਵੱਡਾ ਝਟਕਾ ਲੱਗਾ ਹੈ। ਜਲਾਲਾਬਾਦ ਵਿਧਾਨ ਸਭਾ ਦੀ ਸੀਟ ਸੁਖਬੀਰ ਬਾਦਲ ਦੇ ਲੋਕ ਸਭਾ ਮੈਂਬਰ ਬਣਕ ਕਰਕੇ ਖਾਲੀ ਹੋਈ ਸੀ। ਅਕਾਲੀ ਦਲ ਲਈ ਇਸ ਸੀਟ ਨੂੰ ਮੁੜ ਜਿੱਤਣਾ ਵੱਕਾਰ ਦਾ ਸਵਾਲ ਸੀ ਪਰ ਲੱਖ ਕੋਸ਼ਿਸ਼ ਤੋਂ ਬਾਅਦ ਵੀ ਸੁਖਬੀਰ ਬਾਦਲ ਆਪਣੇ ਉਮੀਦਵਾਰ ਨੂੰ ਨਹੀਂ ਜਤਾ ਸਕੇ। ਜਲਾਲਾਬਾਦ ਜ਼ਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਰਵਿੰਦਰ ਆਵਲਾ 16 ਹਜ਼ਾਰ 634 ਵੋਟ ਲੈ ਕੇ ਜੇਤੂ ਰਹੇ। ਜਲਾਲਾਬਾਦ ਹਲਕੇ 'ਤੇ ਅਕਾਲੀ ਦਲ ਦਾ ਪਿਛਲੇ 10 ਸਾਲ ਤੋਂ ਕਬਜ਼ਾ ਸੀ। ਅੱਜ ਕਾਂਗਰਸੀ ਉਮੀਦਵਾਰ ਰਵਿੰਦਰ ਆਵਲਾ ਨੇ ਸੁਖਬੀਰ ਬਾਦਲ ਦਾ ਗੜ੍ਹ ਫਤਹਿ ਕਰ ਲਿਆ। ਅਕਾਲੀ ਦਲ ਵੱਲੋਂ ਡਾਕਟਰ ਰਾਜ ਸਿੰਘ ਡਿਬੀਪੁਰਾ ਨੂੰ ਮੈਦਾਨ ਵਿੱਚ ਉਤਾਰਿਆ ਸੀ। ਸੁਖਬੀਰ ਬਾਦਲ ਨੇ ਇਸ ਹਲਕੇ ਵਿੱਚ ਸਭ ਤੋਂ ਵੱਧ ਜ਼ੋਰ ਲਾਇਆ ਸੀ। ਹਾਰ ਤੋਂ ਬਾਅਦ ਅਕਾਲੀ ਉਮੀਦਵਾਰ ਡਾਕਟਰ ਰਾਜ ਸਿੰਘ ਡਿਬੀਪੁਰਾ ਨੇ ਕਾਂਗਰਸੀ ਉਮੀਦਵਾਰ ਉੱਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਰ ਪਿੰਡ ਵਿੱਚ ਕਰੀਬ 16 ਤੋਂ 20 ਲੱਖ ਰੁਪਏ ਵੰਡ ਕੇ ਵੋਟਾਂ ਖਰੀਦੀਆਂ ਹਨ।