ਨਵੀਂ ਦਿੱਲੀ : ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਨੇ ਕਾਂਗਰਸ ਦੇ ਦੋ ਲੀਡਰਾਂ ਤੇ ਬਦਤਮੀਜ਼ੀ ਕਰਨ ਦਾ ਇਲਜ਼ਾਮ ਲਾਇਆ ਹੈ। ਸ਼ੁੱਕਰਵਾਰ ਨੂੰ ਹਰਸਿਮਰਤ ਨੇ ਕਿਹਾ ਕਿ ਰੇਣੂਕਾ ਚੌਧਰੀ ਅਤੇ ਜੈ ਰਾਮ ਰਮੇਸ਼ ਨੇ ਸਦਨ ਦੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨਾਲ ਗ਼ਲਤ ਢੰਗ ਨਾਲ ਗੱਲ ਕੀਤੀ ਸੀ।

 

ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਨੇ ਦੱਸਿਆ ਕਿ ਰੇਣੂਕਾ ਨੇ ਉਸ ਨੂੰ ਕਚਰਾ ਕਿਹਾ ਅਤੇ ਵਿਰੋਧ ਕਰਨ 'ਤੇ ਕਿਹਾ ਭਾੜ ਵਿੱਚ ਜਾ। ਹਰਸਿਮਰਤ ਹੁਣ ਮਰਿਆਦਾ ਮਤਾ ਲਿਆਓਣ ਦੀ ਤਿਆਰੀ ਵਿੱਚ ਹੈ। ਉਸ ਵੇਲੇ ਰਾਜਸਭਾ ਵਿੱਚ ਭਗਵੰਤ ਮਾਨ ਵੱਲੋਂ ਵੀਡੀਓ ਬਣਾਉਣ ਦੇ ਮੁੱਦੇ ਤੇ ਹੰਗਾਮਾ ਹੋ ਰਿਹਾ ਸੀ। ਸਦਨ ਦੀ ਕਾਰਵਾਈ ਠੱਪ ਹੋਣ ਤੋਂ ਬਾਅਦ ਦੋਹਾਂ ਵਿਚਕਾਰ ਬਹਿਸ ਹੋਈ।

 

ਹਰਸਿਮਰਤ ਨੇ ਬਾਅਦ ਵਿੱਚ ਮੀਡੀਆ ਨੂੰ ਦੱਸਿਆ,ਕਾਂਗਰਸੀ ਲੀਡਰ ਸ਼ੋਰ ਮਚਾ ਰਹੀ ਸੀ। ਨਾਲ ਹੀ ਮੇਰੇ ਨਾਲ ਆ ਕੇ ਬਦਤਮੀਜ਼ੀ ਕਰਨ ਲੱਗੀ। ਕਾਂਗਰਸੀ ਲੀਡਰ ਨੇ ਹਰਸਿਮਰਤ ਨੂੰ ਕਿਹਾ ਕਿ ਤੂੰ ਹਾਊਸ ਵਿੱਚ ਸ਼ੋਰ ਕਿਉਂ ਮਚਾ ਰਹੀ ਹੈ? ਹਰਸਿਮਰਤ ਨੇ ਮੀਡੀਆ ਨੂੰ ਕਿਹਾ ਕਿ ਕਾਂਗਰਸ ਦੀ ਮਾਨਸਿਕਤਾ ਕਿੱਥੇ ਪਹੁੰਚ ਗਈ ਹੈ। ਇਸ ਗੱਲ ਤੇ ਉਹ ਹੈਰਾਨ ਹੈ। ਮੈਂ ਜਿੱਥੇ ਖੜੀ ਸੀ, ਉਸ ਪਾਸੀਓ ਆ ਕੇ ਮੇਰੇ ਨਾਲ ਲੜਾਈ ਕੀਤੀ। ਰੇਣੂਕਾ ਚੌਧਰੀ ਨੇ ਤਾਂ ਅਜਿਹੇ ਸ਼ਬਦਾਂ ਦੀ ਵੀ ਵਰਤੋਂ ਕਰਦਿਆਂ ਕਿਹਾ ਕਿ ਅਜਿਹਾ ਕੂੜਾ ਕਿੱਥੋਂ ਆ ਜਾਂਦਾ ਹੈ।
ਮੈਂ ਮਾਨ ਹਾਨੀ ਮਤਾ ਲਿਆਵਾਂਗੀ। ਇਹ ਤਰੀਕਾ ਨਹੀਂ ਹੈ। ਇੱਥੇ ਬਹਿਸ, ਚਰਚਾ ਹੁੰਦੀ ਹੈ। ਹਾਊਸ ਬੰਦ ਹੋਣ ਤੋਂ ਬਾਅਦ ਕਿਸੇ ਮੰਤਰੀ ਨਾਲ ਅਜਿਹਾ ਵਤੀਰਾ ਨਹੀਂ ਕੀਤਾ ਜਾ ਸਕਦਾ।