ਅੰਮ੍ਰਿਤਸਰ :  ਕਾਂਗਰਸੀ ਆਗੂ ਦਿਨੇਸ਼ ਬੱਸੀ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ,ਜਿੱਥੇ ਦਿਨੇਸ਼ ਬੱਸੀ ਨੂੰ ਅਦਾਲਤ ਨੇ 14 ਦਿਨ ਲਈ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ ਹੈ। ਛੇ ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਦਿਨੇਸ਼ ਬੱਸੀ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਪਲਾਟ ਨੂੰ ਗੈਰਕਾਨੂੰਨੀ ਢੰਗ ਨਾਲ ਅਲਾਟ ਕਰਨ ਦੇ ਦਿਨੇਸ਼ ਬੱਸੀ 'ਤੇ ਦੋਸ਼ ਲੱਗਣ ਤੋਂ ਬਾਅਦ ਵਿਜੀਲੈੱਸ ਬਿਊਰੋ ਅੰਮ੍ਰਿਤਸਰ ਰੇਂਜ ਨੇ ਦਿਨੇਸ਼ ਬੱਸੀ ਨੂੰ ਗ੍ਰਿਫਤਾਰ 

 ਕੀਤਾ ਸੀ। 

 

ਇਸ ਤੋਂ ਪਹਿਲਾਂ ਅਦਾਲਤ ਨੇ ਦਿਨੇਸ਼ ਬੱਸੀ ਨੂੰ ਦੋ ਦਿਨ ਦਾ ਵਿਜੀਲੈਂਸ ਰਿਮਾਂਡ ਦੇ ਦਿੱਤਾ ਸੀ। ਵਿਜੀਲੈਂਸ ਬਿਓਰੋ ਅੰਮ੍ਰਿਤਸਰ ਰੇੰਜ ਦੇ ਅੇੈਸਅੇੈਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਕੇਸ ਸੰਬੰਧੀ ਵਿਜੀਲੈੰਸ ਵੱਲੋਂ  ਪੁੱਛਗਿੱਛ ਜਾਰੀ ਹੈ। ਜਿਸ ਕਰਕੇ ਅਦਾਲਤ ਨੇ ਵਿਜੀਲੈਂਸ ਦੀਆਂ ਦਲੀਲਾਂ ਤੇ ਸਹਿਮਤੀ ਦਿੰਦਿਆਂ ਦੋ ਦਿਨ ਦੇ ਪੁਲਿਸ ਰਿਮਾਂਡ 'ਚ ਵਾਧਾ ਕੀਤਾ ਸੀ। ਦਿਨੇਸ਼ ਬੱਸੀ ਨੂੰ ਵਿਜੀਲੈਂਸ ਨੇ ਸੱਤ ਜੁਲਾਈ ਨੂੰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਜੋੰ ਇਕ ਪਲਾਟ ਨੂੰ ਘੱਟ ਰੇਟਾਂ 'ਤੇ ਵੇਚਣ ਦੇ ਮਾਮਲੇ 'ਚ ਕਥਿਤ ਤੌਰ 'ਤੇ ਹੋਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਸੀ।

 
ਪੰਜਾਬ ਵਿਜੀਲੈਂਸ ਬਿਓਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਤਫਤੀਸ਼ ਦੌਰਾਨ ਹੁਣ ਤੱਕ ਸਾਹਮਣੇ ਆਏ ਤੱਥਾਂ ਅਨੁਸਾਰ ਮੁਲਜ਼ਮ ਦਿਨੇਸ਼ ਬੱਸੀ ਵੱਲੋਂ ਬਤੌਰ ਚੇਅਰਮੈਨ ਨਗਰ ਸੁਧਾਰ ਟ੍ਰੱਸਟ, ਅੰਮ੍ਰਿਤਸਰ ਹੁੰਦੇ ਹੋਏ ਕਰੀਬ 300/400 ਕਰੋੜ ਰੁਪਏ ਦੇ ਵਿਕਾਸ ਦੇ ਕੰਮਾ ਦੇ ਟੈਂਡਰ ਜਾਰੀ ਕੀਤੇ ,ਜਿਨ੍ਹਾਂ ਵਿੱਚ ਕਾਫੀ ਬੇਨਿਯਮੀਆਂ ਹੋਣ ਕਰਕੇ ਜਾਂਚ ਦੌਰਾਨ ਬਹੁ-ਕਰੋੜੀ ਘਪਲਾ ਸਾਹਮਣੇ ਆ ਸਕਦਾ ਹੈ।
 
ਉਨ੍ਹਾਂ ਦੱਸਿਆ ਕਿ ਇਨ੍ਹਾਂ ਬੇਨਿਯਮੀਆਂ ਵਿਚ ਇਸ ਵਿੱਚ ਮੁੱਖ ਤੌਰ ਤੇ ਗੁਲ ਐਸੋਸੀਏਟਸ, ਜਸਜੀਤ ਸਿੰਘ ਮੱਕੜ ਕੰਟ੍ਰੈਕਟਰਜ਼, ਚਮਨ ਲਾਲ ਐਂਡ ਸੰਨਜ਼, ਭਾਰਤ ਇਲੈਕਟ੍ਰੀਕਲਜ਼, ਪੰਜਾਬ ਬਿਲਡਰਜ਼, ਐਸ.ਐਸ ਬਿਲਡਰਜ਼ ਅਤੇ ਅਜੈ ਗਿੱਲ (ਅਜੈਪਾਲ ਸਿੰਘ ਗਿੱਲ) ਫਰਮਾਂ ਦੇ ਨਾਮ ਸਾਹਮਣੇ ਆ ਰਹੇ ਹਨ।