ਅੰਮ੍ਰਿਤਸਰ : ਹਲਕਾ ਦੱਖਣੀ ’ਚ ਦਿਨ ਬ ਦਿਨ ਕਾਂਗਰਸ ਦੀ ਸਥਿਤੀ ਡਾਵਾਂਡੋਲ ਹੁੰਦੀ ਜਾ ਰਹੀ ਹੈ ਅਤੇ ਲਗਾਤਾਰ ਦਿਨ-ਬ-ਦਿਨ ਕਾਂਗਰਸ ਨੂੰ ਝਟਕੇ ਲੱਗ ਰਹੇ ਹਨ ਕਿਉਂਕਿ ਰੋਜ਼ਾਨਾ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਅਕਾਲੀ-ਬਸਪਾ ਗਠਜੋੜ ’ਚ ਸ਼ਾਮਿਲ ਹੋ ਰਹੇ ਹਨ। ਇਸੇ ਤਰ੍ਹਾਂ ਹੀ ਅੱਜ ਹਲਕਾ ਦੱਖਣੀ ’ਚ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੀ ਵਾਰਡ ਨੰਬਰ -65 ਦੇ ਕਈ ਕਾਂਗਰਸੀ ਪਰਿਵਾਰ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋ ਗਏ ਹਨ।


ਇਸ ਮੌਕੇ ਤਲਬੀਰ ਸਿੰਘ ਗਿੱਲ ਨੇ ਗੋਰੀ ਮੱਟੂ, ਅਰੁਣ ਆਦੀ, ਰਾਜਾ ਸਮੀਰ, ਰਿੰਕੂ ਏ.ਬੀ.ਟੀ.ਸੀ., ਮਨਜੀਤ ਸਿੰਘ ਚਾਹਲ, ਮਨਦੀਪ ਸਿੰਘ ਤੇ ਹੋਰਨਾਂ ਸਾਥੀਆਂ ਨੂੰ ਪਾਰਟੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਹਲਕੇ ਦੇ ਲੋਕਾਂ ਦਾ ਕਾਂਗਰਸ ਸਰਕਾਰ ਤੋਂ ਮੋਹ ਪੂਰੀ ਤਰ੍ਹਾਂ ਨਾਲ ਭੰਗ ਹੋ ਚੁੱਕਿਆ ਹੈ ਅਤੇ ਉਹ ਇਸ ਵਾਰ ਸੂਬੇ ’ਚ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਬਣਾਉਣ ਲਈ ਬੇਸਬਰੀ ਨਾਲ 20 ਫਰਵਰੀ ਦਾ ਇੰਤਜਾਰ ਕਰ ਰਹੇ ਹਨ। 


ਉਨ੍ਹਾਂ ਕਿਹਾ ਕਿ ਹਲਕੇ ਦੇ ਵੋਟਰਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਨੇ ਇਹ ਵਿਰੋਧੀਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਸ ਵਾਰ 10 ਮਾਰਚ ਨੂੰ ਮੈਨੂੰ ਜਿਤਾ ਕੇ ਅਕਾਲੀ ਦਲ ਦੇ ਹੱਕ ’ਚ ਫ਼ਤਵਾ ਦੇਣਗੇ।ਇਸ ਮੌਕੇ ਦੀਪੂ ਪਹਿਲਵਾਨ, ਜਗਦੀਪ ਸਿੰਘ ਰਿੰਕੂ ਨਰੂਲਾ, ਮਾਮਾ ਸਿਕੰਦਰ ਸਿੰਘ, ਗੁਰਮੀਤ ਸਿੰਘ ਰੂਬੀ ਸਰਪੰਚ, ਜਸਪਾਲ ਮਸੀਹ, ਪਵਨ ਗਿੱਲ, ਬੱਬਲੂ, ਸੁਖਦੇਵ ਸਿੰਘ ਬੱਤਰਾ, ਹਰਜਿੰਦਰ ਸਿੰਘ ਕਾਲਾ, ਕੌਂਸਲਰ ਬੀਬੀ ਭੋਲੀ, ਕੁਲਦੀਪ ਕੌਰ, ਆਦਿ ਹੋਰ ਅਕਾਲੀ ਵਰਕਰ ਹਾਜ਼ਰ ਸਨ।


ਇਹ ਵੀ ਪੜ੍ਹੋ :ਪੰਜਾਬ ਦੀਆਂ ਕਈ ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ 'ਆਪ' ਵਿੱਚ ਹੋਈਆਂ ਸ਼ਾਮਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490