ਸ਼ਾਹਕੋਟ ਚੋਣ ਦਾ ਨਤੀਜਾ ਉਡੀਕੇ ਬਿਨਾ ਹੀ ਅਕਾਲੀ ਤੇ 'ਆਪ' ਉਮੀਦਵਾਰ ਘਰਾਂ ਨੂੰ ਦੌੜੇ!
ਏਬੀਪੀ ਸਾਂਝਾ | 31 May 2018 12:35 PM (IST)
ਜਲੰਧਰ: ਸ਼ਾਹਕੋਟ ਜ਼ਿਮਨੀ ਚੋਣ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਹਾਰ ਮੰਨ ਲਈ ਹੈ। ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਵੱਲੋਂ 29,000 ਦੀ ਲੀਡ ਹਾਸਲ ਕਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੂਰਾ ਨਤੀਜਾ ਉਡੀਕੇ ਬਿਨਾ ਹੀ ਘਰਾਂ ਨੂੰ ਚਲੇ ਗਏ। 12ਵੇਂ ਗੇੜ ਤੱਕ ਕਾਂਗਰਸ 61311, ਅਕਾਲੀ ਦਲ 31400 ਤੇ ਆਮ ਆਦਮੀ ਪਾਰਟੀ 1417 ਵੋਟਾਂ 'ਤੇ ਚੱਲ ਰਹੀ ਹੈ। ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੇ ਵੋਟਿੰਗ ਮਸ਼ੀਨਾਂ 'ਚ ਗੜਬੜੀ ਦੇ ਇਲਜ਼ਾਮ ਲਾਏ ਤੇ ਉੱਠ ਕੇ ਘਰ ਚਲੇ ਗਏ। ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕ ੜਕਲਾਂ ਵੀ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਪਹਿਲਾਂ ਹੀ ਚੋਣ ਅਖਾੜੇ ਵਿੱਚੋਂ ਖਿਸਕ ਗਏ। ਉਧਰ, ਸ਼ਾਹਕੋਟ ਜਿੱਤ 'ਤੇ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਜਿੱਤ ਸੁਖਬੀਰ ਬਾਦਲ ਦੇ ਮੂੰਹ 'ਤੇ ਥੱਪੜ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਪਣੇ ਸਮੇਂ ਗੁੰਡਾਗਰਦੀ ਕਰਦੇ ਸੀ। ਸੁਖਪਾਲ ਖਹਿਰਾ ਨੂੰ ਵੀ ਹੁਣ ਆਪਣਾ ਇਲਾਜ ਕਰਵਾ ਲੈਣਾ ਚਾਹੀਦਾ ਹੈ।