ਸ਼ਾਹਕੋਟ ਚੋਣਾਂ: ਕਾਂਗਰਸ 8ਵੇਂ ਗੇੜ 'ਚ 18 ਹਜ਼ਾਰ ਵੋਟਾਂ ਨਾਲ ਅੱਗੇ
ਏਬੀਪੀ ਸਾਂਝਾ | 31 May 2018 10:49 AM (IST)
ਚੰਡੀਗੜ੍ਹ: ਚੰਡੀਗੜ੍ਹ: ਬੀਤੇ ਦਿਨੀਂ ਹੋਈਆਂ ਸ਼ਾਹਕੋਟ ਜ਼ਿਮਨੀ ਚੋਣਾਂ ਦੀਆਂ ਵੋਟਾਂ ਦੀ ਅੱਜ ਗਿਣਤੀ ਕੀਤੀ ਜਾ ਰਹੀ ਜਿਸ ਵਿੱਚ ਕਾਂਗਰਸ 8ਵੇਂ ਗੇੜ ਵਿੱਚ ਵੱਡੇ ਫਰਕ ਨਾਲ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨਾਲੋਂ ਅੱਗੇ ਜਾ ਰਹੀ ਹੈ। 8ਵੇਂ ਗੇੜ ਵਿੱਚ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਨੂੰ 2332 ਵੋਟਾਂ ਦੀ ਲੀਡ ਮਿਲ ਰਹੀ ਹੈ। ਕਾਂਗਰਸ ਨੂੰ ਹੁਣ ਤਕ ਕੁੱਲ 18 ਹਜ਼ਾਰ ਵੋਟਾਂ ਦੀ ਲੀਡ ਮਿਲ ਰਹੀ ਹੈ। ਅਕਾਲੀ ਦਲ ਕੁੱਲ 16 ਹਜ਼ਾਰ ਵੋਟਾਂ ਨਾਲ ਦੂਜੇ ਤੇ ਆਮ ਆਦਮੀ ਪਾਰਟੀ 772 ਵੋਟਾਂ ਨਾਲ ਤੀਜੇ ਨੰਬਰ ’ਤੇ ਜਾ ਰਹੀ ਹੈ।