ਸ਼ਾਹਕੋਟ ਜ਼ਿਮਨੀ ਚੋਣ ਨਤੀਜਾ: ਤੀਜੇ ਗੇੜ 'ਚ ਕਾਂਗਰਸ 5800 ਵੋਟਾਂ ਨਾਲ ਅੱਗੇ, ਪਹਿਲੇ ਦੋ ਗੇੜਾਂ 'ਚ 'ਆਪ' ਨੂੰ ਸਿਰਫ 133 ਵੋਟਾਂ
ਏਬੀਪੀ ਸਾਂਝਾ | 31 May 2018 09:26 AM (IST)
ਚੰਡੀਗੜ੍ਹ: ਬੀਤੇ ਦਿਨੀਂ ਹੋਈਆਂ ਸ਼ਾਹਕੋਟ ਜ਼ਿਮਨੀ ਚੋਣਾਂ ਦੀਆਂ ਵੋਟਾਂ ਦੀ ਅੱਜ ਗਿਣਤੀ ਕੀਤੀ ਜਾ ਰਹੀ ਜਿਸ ਵਿੱਚ ਕਾਂਗਰਸ ਹੁਣ ਤਕ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨਾਲੋਂ ਅੱਗੇ ਜਾ ਰਹੀ ਹੈ। ਆਪ ਨੂੰ ਪਹਿਲੇ ਦੋ ਗੇੜਾਂ ਵਿੱਚ ਸਿਰਫ਼ 133 ਵੋਟਾਂ ਹੀ ਪਈਆਂ ਹਨ। ਕਾਂਗਰਸ ਨੇ ਵੋਟਾਂ ਦੀ ਗਿਣਤੀ ਦੇ ਪਹਿਲੇ ਰੇੜ ਵਿੱਚ 2000 ਤੇ ਦੂਜੇ ਵਿੱਚ 3350 ਵੋਟਾਂ ਨਾਲ ਲੀਡ ਬਣਾਈ। ਤੀਜੇ ਗੇਫ ਵਿੱਚ ਕਾਂਗਰਸ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ 5800 ਵੋਟਾਂ ਨਾਲ ਲੀਡ ਕਰ ਰਹੇ ਹਨ।