ਚੰਡੀਗੜ੍ਹ: ਪੰਜਾਬ ਦਾ ਅੰਦਰੂਨੀ ਕਲੇਸ਼ ਮਕਾਉਣ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟ ਨੇ ਕਾਂਗਰਸ ਹਾਈ ਕਮਾਨ ਨੂੰ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਹੈ।ਇਸ ਕਮੇਟੀ ਵਿੱਚ ਹਰੀਸ਼ ਰਾਵਤ, ਮੱਲਿਕਾਰਜੁਨ ਖੜਗੇ ਅਤੇ ਜੇ ਪੀ ਅਗਰਵਾਲ ਸ਼ਾਮਲ ਸੀ। 


ਇਸ ਕਮੇਟੀ ਨੇ ਪੰਜਾਬ ਦੇ ਇੱਕ ਤਿਹਾਈ ਵਿਧਾਇਕਾਂ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਸੀ। ਹਰੀਸ਼ ਰਾਵਤ ਨੇ ਕਿਹਾ ਕਿ, "ਸਾਰੇ ਲੋਕਾਂ ਨੇ ਆਮ ਰਾਏ ਨਾਲ ਰਿਪੋਰਟ ਬਣਾਈ ਹੈ।ਜਤਿਨ ਪ੍ਰਸਾਦ ਨੂੰ ਲੈ ਕੇ ਕਿਤੇ ਕੋਈ ਅਸਰ ਨਹੀਂ ਹੈ ਨਾ ਪੰਜਾਬ ਵਿੱਚ ਨਾ ਉੱਤਰ ਪ੍ਰਦੇਸ਼ ਵਿੱਚ।"


ਕਮੇਟੀ ਦੇ ਇੱਕ ਹੋਰ ਮੈਂਬਰ ਜੇਪੀ ਅਗਰਵਾਲ ਨੇ ਕਿਹਾ ਕਿ,"ਰਿਪੋਰਟ ਗੁਪਤ ਹੈ ਅਤੇ ਹਾਈਕਮਾਨ ਨੂੰ ਸੌਂਪ ਦਿੱਤੀ ਗਈ ਹੈ।ਪਿਛਲੇ ਦਿਨਾਂ ਦੌਰਾਨ ਹੋਈਆਂ ਮੀਟਿੰਗਾਂ ਵਿੱਚ ਜੋ ਵੀ ਗੱਲਬਾਤ ਹੋਈ ਉਹ ਸਾਰਾ ਕੁੱਝ ਲਿਖ ਦਿੱਤਾ ਗਿਆ ਹੈ।"