ਡੇਰਾਬੱਸੀ: ਡੇਰਾਬੱਸੀ 'ਚ ਅੱਜ ਦਰਦਨਾਕ ਹਾਦਸਾ ਵਾਪਰਿਆ। ਖ਼ਬਰ ਹੈ ਕਿ ਇੱਥੇ ਪੁਰਾਣੀ ਬਿਲਡਿੰਗ ਢਹਿ-ਢੇਰੀ ਹੋ ਗਈ। ਇਹ ਇਮਾਰਤ ਡੇਰਾਬੱਸੀ ਬੱਸ ਸਟੈਂਡ ਪੁਰਾਣੀ ਸਬਜ਼ੀ ਮੰਡੀ ਕੋਲ ਸੀ। ਦੱਸ ਦਈਏ ਕਿ ਬਿਲਡਿੰਗ ਡਿੱਗਣ ਨਾਲ ਮਲਬੇ 'ਚ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਫਿਲਹਾਲ ਰਾਹਤ ਕਾਰਜ ਜਾਰੀ ਹਨ।


ਇਸ ਦੇ ਨਾਲ ਹੀ ਖ਼ਬਰ ਹੈ ਕਿ ਇਸ ਹਾਦਸੇ 'ਚ ਹੁਣ ਤਕ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਉਧਰ, ਪ੍ਰਸਾਸ਼ਨ ਤੇ ਅੱਗ ਬੁਝਾਊ ਵਿਭਾਗ ਦੇ ਕਰਮੀ ਮੌਕੇ 'ਤੇ ਰਾਹਤ ਕਾਰਜਾਂ 'ਚ ਜੁਟੇ ਹੋਏ ਹਨ। ਇਸ ਦੇ ਨਾਲ ਹੀ ਮੌਕੇ 'ਤੇ ਡੇਰਾਬੱਸੀ ਦੇ ਐਸਡੀਐਮ ਕੁਲਦੀਪ ਬਾਬਾ ਵੀ ਹਾਦਸੇ ਦਾ ਜਾਇਜ਼ਾ ਲੈਣ ਪਹੁੰਚੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904