ਪੰਜਾਬ ਪੁਲਿਸ ਦਾ ਕਾਂਸਟੇਬਲ ਕੈਪਟਨ ਦਾ P.A ਬਣ ਮਾਰਦਾ ਸੀ ਠੱਗੀਆਂ, 420 ਦੇ ਮਾਮਲੇ 'ਚ ਗ੍ਰਿਫਤਾਰ
ਏਬੀਪੀ ਸਾਂਝਾ | 23 Sep 2020 11:35 PM (IST)
ਪੰਜਾਬ ਪੁਲਿਸ ਦਾ ਕਾਂਸਟੇਬਲ ਮਨਜਿੰਦਰ ਸਿੰਘ ਠੱਗੀ ਮਾਰਨ ਦੇ ਆਰੋਪ 'ਚ ਗ੍ਰਿਫਤਾਰ ਕੀਤਾ ਗਿਆ ਹੈ।ਮਨਜਿੰਦਰ ਸਿੰਘ ਤੇ ਆਰੋਪ ਹੈ ਕਿ ਮਨਜਿੰਦਰ ਸਿੰਘ ਆਪਣੇ ਆਪ ਨੂੰ ਮੁੱਖ ਮੰਤਰੀ ਦਾ P.A ਦੱਸ ਲੋਕਾਂ ਨੂੰ ਠੱਗਦਾ ਸੀ।
ਪਟਿਆਲਾ: ਪੰਜਾਬ ਪੁਲਿਸ ਦਾ ਕਾਂਸਟੇਬਲ ਮਨਜਿੰਦਰ ਸਿੰਘ ਠੱਗੀ ਮਾਰਨ ਦੇ ਆਰੋਪ 'ਚ ਗ੍ਰਿਫਤਾਰ ਕੀਤਾ ਗਿਆ ਹੈ।ਮਨਜਿੰਦਰ ਸਿੰਘ ਤੇ ਆਰੋਪ ਹੈ ਕਿ ਮਨਜਿੰਦਰ ਸਿੰਘ ਆਪਣੇ ਆਪ ਨੂੰ ਮੁੱਖ ਮੰਤਰੀ ਦਾ P.A ਦੱਸ ਲੋਕਾਂ ਨੂੰ ਠੱਗਦਾ ਸੀ।ਹੁਣ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਮਨਜਿੰਦਰ ਨੂੰ ਡਿਸਮਿਸ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮਨਜਿੰਦਰ ਮੌਜੂਦਾ ਸਮੇਂ ਵਿਚ ਸੈਨਟਰੀ ਗਾਰਡ ਵਜੋਂ ਪਟਿਆਲਾ ਵਿੱਚ ਤਾਇਨਾਤ ਸੀ।ਪੁਲਿਸ ਨੇ ਆਰੋਪੀ ਤੋਂ 8 ਮੋਬਾਇਲ ਅਤੇ 12 ਸਿਮ ਕਾਰਡ ਵੀ ਬਰਾਮਦ ਕੀਤੇ ਹਨ।ਇਸਦੇ ਨਾਲ ਹੀ ਉਸ ਕੋਲੋਂ ਇੱਕ ਇੰਨੋਵਾ ਕਾਰ, ਕਈ ਆਧਾਰ ਕਾਰਡ ਅਤੇ ਮਾਰਕਸ਼ੀਟਾਂ ਵੀ ਬਰਾਮਦ ਕੀਤੀਆਂ ਹਨ।ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਉਹ ਕੁਲਦੀਪ ਬਣਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੀਏ ਵਜੋਂ ਫੋਨ ਤੇ ਗੱਲ ਕਰਦਾ ਸੀ। ਮਨਜਿੰਦਰ ਬੱਗਾ ਇੱਕ ਸਟੰਟਮੈਂਨ ਹੈ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਿਛਲੀ ਸਰਕਾਰ ਵੇਲੇ ਇੰਡੋ ਪਾਕ ਪੰਜਾਬ ਖੇਡਾਂ ਦੌਰਾਨ ਇਸ ਦੇ ਸਟੰਟ ਵੇਖ ਕੇ ਇਸ ਨੂੰ 2006 ਵਿੱਚ ਪੰਜਾਬ ਪੁਲਿਸ ਦੀ ਨੌਕਰੀ ਦਿੱਤੀ ਸੀ। ਪੁਲਿਸ ਨੇ ਆਰੋਪੀ ਖਿਲਾਫ ਆਈਪੀਸੀ ਦੀ ਧਾਰਾ 419, 420, 467, ਅਤੇ 471 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।