ਨਵੀਂ ਦਿੱਲੀ: ਪੰਜਾਬ 'ਚ ਆਪਣੀਆਂ ਮੰਗਾਂ ਨੂੰ ਲੈਕੇ ਰੋਡਵੇਜ਼ ਤੇ ਪੀਆਰਟੀਸੀ ਦੇ ਕੱਚੇ ਕਰਮਚਾਰੀ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਰਹਿਣਗੇ। ਇਸ ਕਾਰਨ ਸੂਬੇ ਦੀਆਂ 2000 ਰੋਡਵੇਜ਼ ਬੱਸਾਂ ਦੇ ਸੰਚਾਲਨ 'ਤੇ ਪੂਰੀ ਤਰ੍ਹਾਂ ਬ੍ਰੇਕ ਲੱਗ ਜਾਵੇਗੀ। ਹੜਤਾਲ 'ਤੇ ਜਾਣ ਵਾਲੇ ਕਰਮਚਾਰੀਆਂ ਨੇ ਪੱਕੇ ਕਰਮਚਾਰੀਆਂ ਨੂੰ ਅੰਦੋਲਨ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਓਧਰ ਟ੍ਰਾਂਸਪੋਰਟ ਵਿਭਾਗ ਨੇ ਅਧਿਕਾਰੀਆਂ ਨੇ ਕੱਚੇ 'ਤੇ ਪੱਕੇ ਕਰਮਚਾਰੀਆਂ ਦੇ ਟਕਰਾਅ ਦਾ ਖਦਸ਼ਾ ਜਤਾਇਆ ਹੈ ਤੇ 9 ਜ਼ਿਲ੍ਹਿਆਂ ਦੇ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਪੰਜਾਬ 'ਚ ਰੋਡਵੇਜ਼ ਤੇ ਪੀਆਰਟੀਸੀ ਦੇ ਕੱਚੇ ਕਰਮਚਾਰੀ ਕਾਫੀ ਸਮੇਂ ਤੋਂ ਪੱਕੇ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਨਜ਼ਰ ਆ ਰਹੇ ਹਨ। ਪਰ ਅਜੇ ਤਕ ਇਹ ਪੂਰੀ ਨਹੀਂ ਹੋ ਸਕੀ। ਇਸ ਕਾਰਨ ਹੁਣ ਕੱਚੇ ਕਰਮਚਾਰੀਆਂ ਨੇ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਇੱਧਰ ਟ੍ਰਾਂਸਪੋਰਟ ਵਿਭਾਗ ਨੇ ਹੜਤਾਲ ਨਾਲ ਸੂਬੇ 'ਚ ਆਵਾਜਾਈ ਵਿਵਸਥਾ 'ਚ ਅੜਚਨ ਨਾ ਹੋਣ ਦਾ ਦਾਅਵਾ ਕੀਤਾ ਹੈ। ਵਿਭਾਗੀ ਅਧਿਕਾਰੀਆਂ ਨੇ 9 ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ, ਲੁਧਿਆਣਾ, ਲੁਧਿਆਣਾ, ਕਪੂਰਥਲਾ, ਮਾਨਸਾ, ਮੋਹਾਲੀ, ਬਠਿੰਡਾ ਤੇ ਫਰੀਦਕੋਟ ਦੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਭੇਜੀ ਹੈ। ਜਿਸ ਚ ਉਨ੍ਹਾਂ ਐਤਵਾਰ ਦੀ ਸ਼ਾਮ ਤੋਂ ਸਬੰਧਤ ਜ਼ਿਲ੍ਹਿਆਂ ਦੇ ਬੱਸ ਅੱਢਿਆਂ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਹੜਤਾਲ ਦੌਰਾਨ ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕਰਮਚਾਰੀ ਸੰਘ ਬੱਸ ਸੇਵਾ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰੇਗਾ ਤੇ ਉਨ੍ਹਾਂ ਕਰਮਚਾਰੀਆਂ ਨਾਲ ਲੜਾਈ ਕਰੇਗਾ ਜੋ ਬੱਸ ਸੇਵਾ ਬਹਾਲ ਰੱਖਣਾ ਚਾਹੁੰਦੇ ਹਨ।
ਨਿੱਜੀ ਬੱਸ ਸੰਚਾਲਕਾਂ ਨੂੰ ਮਿਲੇਗਾ ਫਾਇਦਾ
ਪੰਜਾਬ ਸਰਕਾਰ ਤੇ ਪੰਜਾਬ ਰੋਡਵੇਜ਼ ਸੰਵਿਦਾ ਕਰਮਚਾਰੀਆਂ ਦੀ ਹੜਤਾਲ ਨਾਲ ਨਿੱਜੀ ਬੱਸ ਆਪਰੇਟਰ ਤੇ ਬਾਹਰੀ ਸੂਬਿਆਂ ਦੀ ਬੱਸਾਂ ਨੂੰ ਕਾਫੀ ਫਾਇਦਾ ਮਿਲੇਗਾ। ਹੜਤਾਲ ਦੇ ਕਾਰਨ ਪੰਜਾਬ ਦੀਆਂ ਸੜਕਾਂ ਤੋਂ ਕਰੀਬ 2000 ਸਰਕਾਰੀ ਬੱਸਾਂ ਬੰਦ ਹੋਣ ਦੀ ਸੰਭਾਵਨਾ ਹੈ। ਜਲੰਧਰ ਤੋਂ ਦਿੱਲੀ, ਹਰਿਆਣਾ, ਰਾਜਸਥਾਨ, ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ ਤਕ ਬੱਸਾਂ ਦਾ ਸੰਚਾਲਨ ਕਰਨ ਵਾਲਾ ਨਿੱਜੀ ਬੱਸ ਮਾਫੀਆ ਹੜਤਾਲ ਦਾ ਫਾਇਦਾ ਚੁੱਕੇਗਾ।