ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵੱਲੋਂ ਲਾਇਆ ਗਿਆ ਤਹਿਸੀਲਦਾਰ ਹੀ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਲਈ ਵੱਡਾ ਮਸਲਾ ਬਣਿਆ ਸੀ। ਵਿਧਾਇਕ ਸ਼ੁਤਰਾਣਾ ਵੱਲੋਂ ਤਹਿਸੀਲਦਾਰ ਖਿਲਾਫ਼ ਖੜ੍ਹੇ ਕੀਤੇ ਗਏ ਸਵਾਲਾਂ 'ਤੇ ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਤਹਿਸੀਲਦਾਰ ਨੂੰ ਲਾਇਆ ਗਿਆ ਸੀ। ਇਸ ਖਿਲਾਫ ਡੀਸੀ ਨੂੰ ਇਨਕੁਆਇਰੀ ਮਾਰਕ ਕਰ ਦਿੱਤੀ ਗਈ ਹੈ।


ਕਾਂਗੜ ਨੇ ਕਿਹਾ ਕਿ ਡੀਸੀ ਵੱਲੋਂ ਪੜਤਾਲ ਕਰਕੇ ਰਿਪੋਰਟ ਤਿਆਰ ਕੀਤੀ ਜਾਵੇਗੀ। ਜੇਕਰ ਤਹਿਸੀਲਦਾਰ ਗਲਤ ਨਿਕਲਦਾ ਹੈ ਤਾਂ ਉਸ ਰਿਪੋਰਟ ਨੂੰ ਮੁੱਖ ਮੰਤਰੀ ਦਫ਼ਤਰ ਭੇਜਿਆ ਜਾਏਗਾ ਤੇ ਕਾਰਵਾਈ ਕੀਤੀ ਜਾਏਗੀ। ਕਾਂਗੜ ਨੇ ਕਿਹਾ ਕਿ ਵਿਧਾਇਕਾਂ ਦੀ ਸਾਰੀ ਗੱਲ ਸੁਣੀ ਜਾਂਦੀ ਹੈ ਤੇ ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ।

ਕਾਂਗੜ ਨੇ ਕਿਹਾ ਕਿ ਮੁੱਖ ਮੰਤਰੀ ਖੁਦ ਇਨ੍ਹਾਂ ਮਸਲਿਆਂ ਵਿੱਚ ਨਹੀਂ ਪੈਂਦੇ ਪਰ ਤਹਿਸੀਲਦਾਰ ਨੂੰ ਮੁੱਖ ਮੰਤਰੀ ਦੇ ਦਫਤਰ ਤੋਂ ਹੀ ਲਾਇਆ ਗਿਆ ਸੀ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਨਿਰਮਲ ਸਿੰਘ ਸ਼ੁਤਰਾਣਾ ਪੰਜਾਬ ਸਰਕਾਰ ਤੋਂ ਨਾਰਾਜ਼ ਹਨ। ਉਹ ਗੁਰਪ੍ਰੀਤ ਕਾਂਗੜ 'ਤੇ ਵੀ ਇਲਜ਼ਾਮ ਲਾ ਰਹੇ ਹਨ ਕਿ ਉਹ ਗੱਲ ਨਹੀਂ ਸੁਣਦੇ।