ਫਤਿਹਗੜ੍ਹ ਸਾਹਿਬ: ਪੰਜਾਬੀ ਗਾਇਕ ਕੇਐਸ ਮੱਖਣ ਵੱਲੋਂ ਅੰਮ੍ਰਿਤ ਭੰਗ ਕਰਨ ਮਗਰੋਂ ਮੁੜ ਵਿਵਾਦ ਸ਼ੁਰੂ ਹੋ ਗਿਆ ਹੈ। ਕੁਝ ਲੋਕ ਉਸ ਦੀ ਅਲੋਚਨਾ ਕਰ ਰਹੇ ਹਨ ਤੇ ਕਈ ਇਸ ਲਈ ਸਹੀ ਕਦਮ ਕਹਿ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ 'ਤੇ ਅਫਸੋਸ ਜ਼ਾਹਰ ਕੀਤਾ ਹੈ। ਲੌਂਗੋਵਾਲ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਕਕਾਰਾਂ ਦੀ ਰੱਖਿਆ ਲਈ ਕੁਰਬਾਨੀ ਕੀਤੀ ਸੀ।
ਦਰਅਸਲ ਗਾਇਕ ਕੇਐਸ ਮੱਖਣ ਨੂੰ ਗੁਰਦਾਸ ਮਾਨ ਦੇ ਹੱਕ ਵਿੱਚ ਖੜ੍ਹਨ ਕਰਕੇ ਕੁਝ ਜਥੇਬੰਦੀਆਂ ਵੱਲੋਂ ਧਮਕੀਆਂ ਮਿਲੀਆਂ ਹਨ। ਇਸ ਤੋਂ ਬਾਅਦ ਉਸ ਵੱਲੋ ਕਕਾਰ ਉਤਾਰ ਕੇ ਗੁਰਦੁਆਰਾ ਸਾਹਿਬ ਰੱਖ ਦਿੱਤੇ ਗਏ ਹਨ। ਇਸ 'ਤੇ ਅਫਸੋਸ ਪ੍ਰਗਟ ਕਰਦਿਆਂ ਲੌਂਗੋਵਾਲ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿਉਂਕਿ ਗੁਰੂ ਸਾਹਿਬਾਨ ਤੇ ਸਿੱਖ ਕੌਮ ਨੇ ਕਕਾਰਾਂ ਦੀ ਰੱਖਿਆ ਵਾਸਤੇ ਕੁਰਬਾਨੀਆਂ ਦਿੱਤੀਆਂ।
ਲੌਂਗੋਵਾਲ ਨੇ ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਬੋਲੀ ਸ਼ਬਦਾਵਲੀ ‘ਤੇ ਵੀ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਦੀ ਚੜ੍ਹਤ ਅੱਜ ਪੰਜਾਬੀ ਬੋਲੀ ਕਰਕੇ ਹੈ। ਸਾਰਿਆਂ ਨੂੰ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮੁਆਫੀ ਮੰਗਦਾ ਹੈ ਤਾਂ ਉਸ ਨੂੰ ਮੁਆਫ ਵੀ ਕਰ ਦੇਣਾ ਚਾਹੀਦਾ ਹੈ।
ਹੁਣ ਗਾਇਕ ਕੇਐਸ ਮੱਖਣ ਦੇ ਅੰਮ੍ਰਿਤ ਭੰਗ 'ਤੇ ਵਿਵਾਦ, ਸ਼੍ਰੋਮਣੀ ਕਮੇਟੀ ਵੱਲੋਂ ਅਫਸੋਸ
ਏਬੀਪੀ ਸਾਂਝਾ
Updated at:
01 Oct 2019 02:28 PM (IST)
ਪੰਜਾਬੀ ਗਾਇਕ ਕੇਐਸ ਮੱਖਣ ਵੱਲੋਂ ਅੰਮ੍ਰਿਤ ਭੰਗ ਕਰਨ ਮਗਰੋਂ ਮੁੜ ਵਿਵਾਦ ਸ਼ੁਰੂ ਹੋ ਗਿਆ ਹੈ। ਕੁਝ ਲੋਕ ਉਸ ਦੀ ਅਲੋਚਨਾ ਕਰ ਰਹੇ ਹਨ ਤੇ ਕਈ ਇਸ ਲਈ ਸਹੀ ਕਦਮ ਕਹਿ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ 'ਤੇ ਅਫਸੋਸ ਜ਼ਾਹਰ ਕੀਤਾ ਹੈ।
- - - - - - - - - Advertisement - - - - - - - - -