ਜਲੰਧਰ ‘ਚ ਕਤਲ ਦੀ ਵਾਰਦਾਤ ਸੀਸੀਟੀਵੀ ‘ਚ ਕੈਦ, ਮੁਲਜ਼ਮ ਗ੍ਰਿਫਤਾਰ
ਏਬੀਪੀ ਸਾਂਝਾ | 01 Oct 2019 10:59 AM (IST)
ਕੱਲ੍ਹ ਦੇਰ ਰਾਤ ਸ਼ਤਿਲ ਨਗਰ ‘ਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਜਿਸ ਦੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ। ਸਾਹਮਣੇ ਆਈ ਫੁਟੇਜ ‘ਚ ਮੁਲਜ਼ਮ ਮ੍ਰਿਤਕ ਦੇ ਸਿਰ ‘ਤੇ ਈਟ ਨਾਲ ਹਮਲਾ ਕਰਦਾ ਹੋਇਆ ਸਾਫ ਨਜ਼ਰ ਆ ਰਿਹਾ ਹੈ।
ਜਲੰਧਰ: ਕੱਲ੍ਹ ਦੇਰ ਰਾਤ ਸ਼ਤਿਲ ਨਗਰ ‘ਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਜਿਸ ਦੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ। ਸਾਹਮਣੇ ਆਈ ਫੁਟੇਜ ‘ਚ ਮੁਲਜ਼ਮ ਮ੍ਰਿਤਕ ਦੇ ਸਿਰ ‘ਤੇ ਈਟ ਨਾਲ ਹਮਲਾ ਕਰਦਾ ਹੋਇਆ ਸਾਫ ਨਜ਼ਰ ਆ ਰਿਹਾ ਹੈ। ਇਸ ਫੁਟੇਜ ‘ਚ ਮ੍ਰਿਤਕ ਹਮਲੇ ਤੋਂ ਬਾਅਦ ਜ਼ਮੀਨ ‘ਤੇ ਡਿੱਗਦਾ ਵੀ ਦਿੱਖ ਰਿਹਾ ਹੈ। ਦਸ ਦਈਏ ਕਿ ਹਮਲਾਵਰ ਨੇ ਮ੍ਰਿਤਕ ਦੇ ਸਿਰ 'ਤੇ ਲਗਾਤਾਰ ਕਈ ਵਾਰ ਹਮਲਾ ਕੀਤਾ। ਉਧਰ ਇਸ ਮਾਮਲੇ ‘ਚ ਪੁਲਿਸ ਨੇ ਜਾਣਕਾਰੀ ਦਿੰਦੀਆ ਦੱਸਿਆ ਕਿ ਦੇਰ ਰਾਤ ਹੋਏ ਹਮਲੇ ‘ਚ ਮਾਰੇ ਗਏ ਵਿਅਕਤੀ ਦਾ ਨਾਂ ਦੇਵ ਕੁਮਾਰ ਹੈ। ਫਿਲਹਾਲ ਇਸ ਬਾਰੇ ਵਧੇਰੇ ਜਾਣਕਾਰੀ ਨਹੀ ਮਿਲੀ ਪਰ ਮ੍ਰਿਤਕ ਦੇ ਭਤੀਜੇ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਮੰਦਰ ਦਾ ਪੁਜਾਰੀ ਦੱਸਿਆ ਜਾ ਰਿਹਾ ਹੈ।