ਨਾਕੇ ’ਤੇ ਖੜੇ ਪੁਲਿਸ ਮੁਲਾਜ਼ਮ ਦਰੜੇ, ਇੱਕ ਦੀ ਮੌਤ
ਏਬੀਪੀ ਸਾਂਝਾ
Updated at:
18 Dec 2018 09:58 AM (IST)
NEXT
PREV
ਫਾਜ਼ਿਲਕਾ: ਪਿੰਡ ਮੁਲਿਆਵਾਲੀ ਨਜ਼ਦੀਕ ਲੱਗੇ ਪੁਲਿਸ ਨਾਕੇ ਦੌਰਾਨ ਇੱਕ ਕਾਰ ਸਵਾਰ ਨੇ ਪੁਲਿਸ ਮੁਲਾਜ਼ਮਾਂ ’ਤੇ ਗੱਡੀ ਚੜ੍ਹਾ ਦਿੱਤੀ। ਇੱਕ ਨਾਲ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਜਦਕਿ ਇੱਕ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਮੁਲਾਜ਼ਮ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਜ਼ਿਲਕਾ ਪੁਲਿਸ ਦੇ ਆਹਲਾ ਅਧਿਕਾਰੀ ਹਸਪਤਾਲ ਵਿੱਚ ਪੁੱਜੇ ’ਤੇ ਘਟਨਾ ਦਾ ਜਾਇਜ਼ਾ ਲਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਕੱਲ੍ਹ ਸ਼ਾਮੀਂ ਅਰਨੀਵਾਲਾ ਪੁਲਿਸ ਨੇ ਪਿੰਡ ਮੁਲਿਆਵਾਲੀ ਦੇ ਨੇੜੇ ਨਾਕਾ ਲਾਇਆ ਹੋਇਆ ਸੀ। ਇੱਥੇ ਦੋ ਪੁਲਿਸ ਮੁਲਾਜ਼ਮ ਡਿਊਟੀ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰ ਨੇ ਕਾਰ ਰੋਕਣ ਦੀ ਬਜਾਇ ਉਕਤ ਮੁਲਾਜ਼ਮਾਂ ’ਤੇ ਚੜ੍ਹਾ ਦਿੱਤੀ। ਹਾਦਸੇ ਬਾਅਦ ਦੋਵਾਂ ਮੁਲਾਜ਼ਮਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮੁਲਾਜ਼ਮ ਗੁਰਸ਼ਰਨ ਸਿੰਘ ਮ੍ਰਿਤਕ ਐਲਾਨ ਦਿੱਤਾ। ਦੂਜਾ ਮੁਲਾਜ਼ਮ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

- - - - - - - - - Advertisement - - - - - - - - -