ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਕੁਆਰੰਟਿਨ ਘਰਾਂ ‘ਤੇ ਪੋਸਟਰ ਚਿਪਕਾਉਣ ਅਤੇ ਆਈਸੋਲੇਟ ਵਿਅਕਤੀਆਂ ਦੇ ਹੱਥਾਂ ‘ਤੇ ਮੋਹਰ ਲਗਾਉਣ ਦੀ ਪ੍ਰਥਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਐਡਵਾਈਜ਼ਰ ਮਨੋਜ ਪਰੀਦਾ ਨੇ ਸਮਾਜਿਕ ਮਖੌਲ ਅਤੇ ਹੀਨ ਭਾਵਨਾ ਸਬੰਧੀ ਪ੍ਰਭਾਵਿਤ ਲੋਕਾਂ ਦੀਆਂ ਕਈ ਸ਼ਿਕਾਇਤਾਂ ਮਿਲਣ ਕਰਕੇ ਪੰਜਾਬ ਸਰਕਾਰ ਦੇ ਅਮਲ ਦੀ ਪਾਲਣਾ ਕਰਨ ਦਾ ਫੈਸਲਾ ਕੀਤਾ ਹੈ।