ਅੰਮ੍ਰਿਤਸਰ: ਪੰਜਾਬ ਸਰਕਾਰ ਨੇ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਵਿੱਚ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਹਨ।ਐਤਵਾਰ ਨੂੰ ਇਨ੍ਹਾਂ ਨਵੀਂਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਸੀ ਜਿਸ ਮੁਤਾਬਕ ਪੰਜਾਬ ਵਿੱਚ ਕਿਸੇ ਵੀ ਰੂਟ ਰਾਹੀਂ ਦਾਖਲੇ ਲਈ ਕੋਰੋਨਾ ਨੈਗੇਟਿਵ ਰਿਪੋਰਟ ਜਾਂ ਵੈਕਸੀਨੇਸ਼ਨ ਸਰਟੀਫਿਕੇਟ ਹੋਣਾ ਜ਼ਰੂਰੀ ਹੈ।ਅੰਮ੍ਰਿਤਸਰ ਏਅਰਪੋਰਟ 'ਤੇ ਵੀ ਆ ਰਹੇ ਵੱਖ ਵੱਖ ਦੇਸ਼ਾਂ/ਸੂਬਿਆਂ ਤੋਂ ਮੁਸਾਫਰਾਂ ਕੋਲੋਂ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਜਾਂ ਵੈਕਸੀਨੇਸ਼ਨ ਦਾ ਸਰਟੀਫਿਕੇਟ ਮੰਗਿਆ ਜਾ ਰਿਹਾ ਹੈ।ਜਿਨ੍ਹਾਂ ਕੋਲ ਇਹ ਸਭ ਨਹੀਂ ਹੈ ਉਨਾਂ ਮੁਸਾਫਰਾਂ ਦਾ ਰੈਪਿਡ-ਐਂਟੀਜਨ ਟੈਸਟ(ਕੋਰੋਨਾ ਟੈਸਟ) ਏਅਰਪੋਰਟ 'ਤੇ ਕੀਤਾ ਜਾ ਰਿਹਾ ਹੈ।



ਇਸ ਦੌਰਾਨ ਮਸਾਫਰਾਂ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਹੀ ਉਨ੍ਹਾਂ ਨੂੰ ਏਅਰਪੋਰਟ ਤੋਂ ਬਾਹਰ ਆਉਣ ਇਜਾਜ਼ਤ ਦਿੱਤੀ ਗਈ ਹੈ।ਕੋਰੋਨਾ ਪੌਜ਼ੇਟਿਵ ਆਉਣ ਵਾਲੇ ਮੁਸਾਫਰਾਂ ਦੀ ਜਾਣਕਾਰੀ ਸਿਹਤ ਵਿਭਾਗ ਨੂੰ  ਦੇ ਕੇ ਸਿਵਲ ਹਸਪਤਾਲ ਭੇਜਣ ਦੇ ਹੁਕਮ ਹਨ। ਜਦਕਿ ਜਿਨਾਂ ਮੁਸਾਫਰਾਂ ਕੋਲ ਨੈਗੇਟਿਵ ਰਿਪੋਰਟ ਦੀ ਕਾਪੀ ਹੈ, ਉਨਾਂ ਮੁਸਾਫਰਾਂ ਨੂੰ ਏਅਰਪੋਰਟ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।


ਅੰਮ੍ਰਿਤਸਰ ਏਅਰਪੋਰਟ 'ਤੇ ਕੁਝ ਮੁਸਾਫਰਾਂ ਨੇ ਇਤਰਾਜ ਜਤਾਇਆ ਕਿ ਉਨਾਂ ਦਾ ਟੈਸਟ ਜਾਣਬੁੱਝ ਕੇ ਨਿੱਜੀ ਲੈਬ ਤੋਂ ਕਰਵਾਇਆ ਜਾ ਰਿਹਾ ਹੈ ਤੇ 350 ਰੁਪਏ ਲਏ ਜਾ ਰਹੇ ਹਨ ਜਦਕਿ ਸਰਕਾਰ ਵੱਲੋਂ ਨੈਗੇਟਿਵ ਰਿਪੋਰਟ ਲਿਆਉਣ ਦੇ ਹੁਕਮਾਂ ਦਾ ਸਾਨੂੰ ਕੁਝ ਪਤਾ ਨਹੀਂ। ਜਦਕਿ ਦੂਜੇ ਪਾਸੇ ਇੰਗਲੈਂਡ ਤੋਂ ਮੁਸਾਫਰਾਂ ਨੇ ਦਿੱਲੀ ਏਅਰਪੋਰਟ 'ਤੇ ਹਰ ਯਾਤਰੀ ਕੋਲੋ 2000 ਰੁਪਏ ਲੈ ਕੇ ਟੈਸਟ ਕਰਨ ਦਾ ਇਤਰਾਜ ਜਾਹਿਰ ਕੀਤਾ ਤੇ ਕਿਹਾ ਕਿ ਉਨਾਂ ਕੋਲ ਇੰਗਲੈਂਡ 'ਚ ਹੋਏ ਟੈਸਟ ਦੀ ਰਿਪੋਰਟ ਨੂੰ ਹੀ ਜਾਣਬੁੱਝ ਕੇ ਦਰਕਿਨਾਰ ਕੀਤਾ ਗਿਆ।


 


ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ