ਚੰਡੀਗੜ੍ਹ:  ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਆਪਣੀਆਂ ਕੋਵਿਡ ਬੰਦਸ਼ਾਂ ਵਿੱਚ ਸੋਧ ਕਰਕੇ ਕੁਝ ਗੈਰ ਜ਼ਰੂਰੀ ਚੀਜ਼ਾਂ ਜਿਵੇਂ ਕਿ ਸ਼ਰਾਬ, ਕਰਿਆਨੇ ਅਤੇ ਹਾਰਡਵੇਅਰ ਦੀਆਂ ਦੁਕਾਨਾਂ ਨੂੰ ਹਫ਼ਤੇ ਦੇ ਪੰਜ ਦਿਨ ਖੁੱਲ੍ਹੇ ਰਹਿਣ ਦੀ ਆਗਿਆ ਦੇ ਦਿੱਤੀ ਹੈ।

Continues below advertisement


ਦੁਕਾਨਾਂ ਸ਼ਨੀਵਾਰ ਐਤਵਾਰ ਦੇ ਸਿਵਾਏ ਸਾਰੇ ਦਿਨ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿ ਸਕਦੀਆਂ ਹਨ। ਹਾਲਾਂਕਿ ਹੋਰ ਸਾਰੀਆਂ ਦੁਕਾਨਾਂ 15 ਮਈ ਤੱਕ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਬੰਦ ਰਹਿਣਗੀਆਂ। ਸ਼ਰਾਬ, ਕਰਿਆਨੇ ਅਤੇ ਹਾਰਡਵੇਅਰ ਵੇਚਣ ਵਾਲੀਆਂ ਦੁਕਾਨਾਂ ਸਮੇਤ ਸਾਰੀਆਂ ਗ਼ੈਰ-ਜ਼ਰੂਰੀ ਦੁਕਾਨਾਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਬੰਦ ਰਹਿਣਗੀਆਂ


ਐਤਵਾਰ ਨੂੰ ਪੰਜਾਬ ਸਰਕਾਰ ਨੇ ਨਵੀਂ ਪਾਬੰਦੀਆਂ ਦਾ ਆਦੇਸ਼ ਦਿੱਤਾ ਕਿਉਂਕਿ ਕੋਵੀਡ ਦੇ ਕੇਸ ਰਾਜ ਦੀਆਂ ਸਿਹਤ ਸਹੂਲਤਾਂ ਨੂੰ ਦਬਾਉਂਦੇ ਨਜ਼ਰ ਆ ਰਹੇ ਸੀ। ਪਾਬੰਦੀਆਂ ਨੇ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਵਪਾਰੀਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਵੀ ਉਤਸ਼ਾਹਤ ਕੀਤਾ ਹੈ।