ਚੰਡੀਗੜ੍ਹ: ਪੰਜਾਬ ਦੇ ਗੁਰਦਾਸਪੁਰ, ਤਰਨ ਤਾਰਨ, ਅੰਮ੍ਰਿਤਸਰ, ਮੁਹਾਲੀ ਤੇ ਲੁਧਿਆਣਾ ਵਿੱਚ ਬੀਤੇ 24 ਘੰਟਿਆਂ ਦੌਰਾਨ ਪੰਜ ਵਿਅਕਤੀ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ। ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ ਇੱਕ-ਇੱਕ ਹੋਰ ਮੌਤ ਹੋਣ ਤੋਂ ਬਾਅਦ ਸੂਬੇ ਵਿੱਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ 149 ਤੱਕ ਪਾਰ ਹੋ ਗਿਆ ਹੈ।


ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਸੰਕਰਮਣ ਦੇ 101 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 122 ਮਰੀਜ਼ ਸਿਹਤਯਾਬ ਹੋਏ ਹਨ। ਇਸ ਦੇ ਨਾਲ ਹੀ ਸੂਬੇ ਵਿੱਚ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 3989 ਹੈ। ਉਂਜ ਕੁੱਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਦਾ ਅੰਕੜਾ 5668 ਤੱਕ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ ਸਭ ਤੋਂ ਜ਼ਿਆਦਾ 41 ਨਵੇਂ ਮਾਮਲੇ ਸਾਹਮਣੇ ਆਏ ਹਨ।

ਅੰਮ੍ਰਿਤਸਰ ਵਿੱਚ 17, ਜਲੰਧਰ ਵਿੱਚ 9, ਮੋਗਾ, ਮੁਹਾਲੀ ਤੇ ਹੁਸ਼ਿਆਰਪੁਰ ਵਿੱਚ 5-5, ਫਾਜ਼ਿਲਕਾ ਵਿੱਚ 4, ਫਰੀਦਕੋਟ ਤੇ ਪਟਿਆਲਾ ਵਿੱਚ 3-3, ਸੰਗਰੂਰ ਤੇ ਪਠਾਨਕੋਟ ਵਿੱਚ 2-2, ਬਠਿੰਡਾ ਤੇ ਤਰਨ ਤਾਰਨ ਵਿੱਚ 1-1 ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ 16 ਜ਼ਿਲ੍ਹੇ ਅਜਿਹੇ ਹਨ ਜਿੱਥੇ ਕਰੋਨਾ ਪ੍ਰਭਾਵਿਤ ਮਰੀਜ਼ਾਂ ਦਾ ਅੰਕੜਾ 100 ਤੋਂ ਉਪਰ ਹੈ।

ਕਿੱਥੇ ਕਿੰਨੇ ਕੇਸ:

ਬੁੱਧਵਾਰ ਨੂੰ ਲੁਧਿਆਣਾ ਵਿੱਚ ਵੱਧ ਤੋਂ ਵੱਧ 27 ਕੇਸ ਹੋਏ। ਜਲੰਧਰ -13, ਅੰਮ੍ਰਿਤਸਰ -9, ਪਟਿਆਲਾ -7, ਹੁਸ਼ਿਆਰਪੁਰ -6, ਮੋਗਾ ਤੇ ਰੋਪੜ 5-5, ਫਾਜ਼ਿਲਕਾ -4, ਗੁਰਦਾਸਪੁਰ, ਪਠਾਨਕੋਟ, 3-3 ਫਰੀਦਕੋਟ, ਸੰਗਰੂਰ -2, ਫਤਿਹਗੜ੍ਹ, ਫਿਰੋਜ਼ਪੁਰ ਵਿੱਚ 1-1 ਕੇਸ ਦਰਜ ਕੀਤੇ ਗਏ।

ਇਹ ਵੀ ਪੜ੍ਹੋ:

ਅਮਰੀਕਾ ‘ਚ 24 ਘੰਟਿਆਂ ਵਿਚ 50 ਹਜ਼ਾਰ ਕੇਸ ਵਧੇ, ਹੁਣ ਤਕ 27.78 ਲੱਖ ਲੋਕ ਸੰਕਰਮਿਤ

ਕਾਬੂ ਤੋਂ ਬਾਹਰ ਹੋਇਆ ਕੋਰੋਨਾਵਾਇਰਸ, ਦੁਨੀਆ ਵਿੱਚ ਅੱਜ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸਾਂ ਨਾਲ ਤੋੜਿਆ ਰਿਕਾਰਡ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904