ਵਾਸ਼ਿੰਗਟਨ: ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਕੋਰੋਨਾਵਾਇਰਸ ਨੇ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ। ਪਿਛਲੇ 24 ਘੰਟਿਆਂ ਵਿੱਚ ਪਹਿਲੀ ਵਾਰ ਅਮਰੀਕਾ ਵਿੱਚ 50 ਹਜ਼ਾਰ ਤੋਂ ਵੱਧ ਕੋਰੋਨਾ ਦੇ ਕੇਸ ਸਾਹਮਣੇ ਆਏ। ਹਾਲਾਂਕਿ ਅਮਰੀਕਾ ਵਿਚ ਮੌਤਾਂ ਦੀ ਗਿਣਤੀ ਪਹਿਲਾਂ ਤੋਂ ਘੱਟ ਗਈ ਹੈ। ਇਨ੍ਹਾਂ ਦਿਨੀਂ ਦੁਨੀਆ ਵਿੱਚ ਸਭ ਤੋਂ ਵੱਧ ਮੌਤਾਂ ਬ੍ਰਾਜ਼ੀਲ ਵਿੱਚ ਹੋ ਰਹੀਆਂ ਹਨ। ਬੁੱਧਵਾਰ ਨੂੰ ਅਮਰੀਕਾ ਵਿਚ 50,299 ਨਵੇਂ ਕੇਸ ਆਏ ਅਤੇ 667 ਲੋਕਾਂ ਦੀ ਮੌਤ ਹੋਈ।


ਅਮਰੀਕਾ ਵਿਚ ਹੁਣ ਤੱਕ 130,789 ਲੋਕਾਂ ਦੀ ਮੌਤ:

ਵਰਲਡੋਮੀਟਰ ਮੁਤਾਬਕ, ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੀਰਵਾਰ ਸਵੇਰ ਤੱਕ ਵਧ ਕੇ 27 ਲੱਖ 78 ਹਜ਼ਾਰ ਹੋ ਗਈ ਹੈ। ਕੁੱਲ 1 ਲੱਖ 30 ਹਜ਼ਾਰ 789 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, 11 ਲੱਖ 59 ਹਜ਼ਾਰ ਲੋਕ ਵੀ ਠੀਕ ਹੋ ਗਏ ਹਨ, ਜੋ ਕਿ ਸੰਕਰਮਿਤ ਕੁਲ ਦਾ 41 ਪ੍ਰਤੀਸ਼ਤ ਹੈ। ਇਸ ਸਮੇਂ ਹਸਪਤਾਲਾਂ ਵਿੱਚ 14 ਲੱਖ 87 ਹਜ਼ਾਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ।

ਅਮਰੀਕਾ ਦੇ ਨਿਊਯਾਰਕ ਸਿਟੀ ਵਿਚ ਸਭ ਤੋਂ ਵੱਧ 418,605 ਮਾਮਲੇ ਸਾਹਮਣੇ ਆਏ ਹਨ। ਇਕੱਲੇ ਨਿਊ-ਯਾਰਕ ਵਿਚ ਹੀ 32,143 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਕੈਲੀਫੋਰਨੀਆ ਵਿਚ 238,391 ਕੋਰੋਨਾ ਮਰੀਜ਼ਾਂ ਚੋਂ 6,164 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਨਿਊ ਜਰਸੀ, ਟੈਕਸਸ, ਮੈਸੇਚਿਉਸੇਟਸ, ਇਲੀਨੋਇਸ, ਫਲੋਰੀਡਾ ਵੀ ਸਭ ਤੋਂ ਪ੍ਰਭਾਵਿਤ ਹੋਏ।

ਇਹ ਵੀ ਪੜ੍ਹੋ:

ਕਾਬੂ ਤੋਂ ਬਾਹਰ ਹੋਇਆ ਕੋਰੋਨਾਵਾਇਰਸ, ਦੁਨੀਆ ਵਿੱਚ ਅੱਜ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸਾਂ ਨਾਲ ਤੋੜਿਆ ਰਿਕਾਰਡ

ਅੱਜ ਦੇਸ਼ ਵਿੱਚ 6 ਲੱਖ ਤੋਂ ਪਾਰ ਹੋ ਸਕਦੇ ਹਨ ਕੋਰੋਨਾ ਦੇ ਮਰੀਜ਼, ਜੂਨ ਤੋਂ ਹੁਣ ਤਕ ਸਾਹਮਣੇ ਆਏ 3,94,958 ਮਾਮਲੇ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904