ਪਟਿਆਲਾ: ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਜ਼ਿਲ੍ਹੇ ਵਿੱਚੋਂ ਕੋਰੋਨਾਵਾਇਰਸ ਦੇ 45 ਸਕਾਰਾਤਮਕ ਮਾਮਲੇ ਸਾਹਮਣੇ ਆਏ, ਜੋ ਇੱਕੋ ਦਿਨ 'ਚ ਸਭ ਤੋਂ ਵੱਡਾ ਵਾਧਾ ਰਿਹਾ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਸੰਕਰਮਿਤ ਲੋਕਾਂ ਦੀ ਗਿਣਤੀ 485 ਤੱਕ ਪਹੁੰਚ ਗਈ ਹੈ।
ਸਿਹਤ ਵਿਭਾਗ ਨੇ ਕਿਹਾ ਕਿ ਜ਼ਿਆਦਾਤਰ ਸਕਾਰਾਤਮਕ ਕੇਸ ਪਹਿਲਾਂ ਹੀ ਸਕਾਰਾਤਮਕ ਕੇਸਾਂ, ਗਰਭਵਤੀ ਔਰਤਾਂ ਤੇ ਇਨਫਲੂਐਨਜ਼ਾ ਵਰਗੇ ਲੱਛਣਾਂ ਵਾਲੇ ਲੋਕਾਂ ਦੇ ਸੰਪਰਕ ‘ਚ ਆਉਣ ਵਾਲਿਆਂ ਕਰਕੇ ਸੀ। ਦੱਸ ਦਈਏ ਕਿ ਲਗਪਗ ਸਾਰੇ ਮਾਮਲੇ ਇੱਕੋ ਖੇਤਰ ਦੇ ਹਨ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਖੇਤਰ ਨੂੰ ਸੀਲ ਕਰ ਦਿੱਤਾ ਹੈ।
ਉਧਰ, ਸਿਹਤ ਅਧਿਕਾਰੀਆਂ ਨੇ 48 ਸਕਾਰਾਤਮਕ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਵਿੱਚੋਂ ਤਿੰਨ ਜ਼ਿਲ੍ਹੇ ਤੋਂ ਬਾਹਰ ਦੇ ਹਨ। ਇਨ੍ਹਾਂ ਵਿੱਚੋਂ 35 ਕੇਸ ਸ਼ਹਿਰ ਦੇ, ਤਿੰਨ ਸਮਾਣਾ, ਇੱਕ ਰਾਜਪੁਰਾ ਤੇ ਛੇ ਵੱਖ-ਵੱਖ ਪਿੰਡਾਂ ਦੇ ਹਨ।
ਕੈਪਟਨ ਦੇ ਗੜ੍ਹ 'ਚ ਕੋਰੋਨਾ ਦਾ ਕਹਿਰ, ਇੱਕੋ ਦਿਨ ਵੱਡੀ ਗਿਣਤੀ ਕੇਸ
ਏਬੀਪੀ ਸਾਂਝਾ
Updated at:
09 Jul 2020 12:54 PM (IST)
ਸਿਹਤ ਵਿਭਾਗ ਨੇ ਕਿਹਾ ਕਿ ਜ਼ਿਆਦਾਤਰ ਸਕਾਰਾਤਮਕ ਕੇਸ ਪਹਿਲਾਂ ਹੀ ਸਕਾਰਾਤਮਕ ਕੇਸਾਂ, ਗਰਭਵਤੀ ਔਰਤਾਂ ਤੇ ਇਨਫਲੂਐਨਜ਼ਾ ਵਰਗੇ ਲੱਛਣਾਂ ਵਾਲੇ ਲੋਕਾਂ ਦੇ ਸੰਪਰਕ ‘ਚ ਆਉਣ ਵਾਲਿਆਂ ਕਰਕੇ ਸੀ।
File photo
- - - - - - - - - Advertisement - - - - - - - - -