ਚੰਡੀਗੜ੍ਹ: ਪੰਜਾਬ 'ਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਹੋਈ ਭਾਰੀ ਬਾਰਸ਼ ਨੇ ਜਲਥਲ ਕਰ ਦਿੱਤੀ ਤੇ ਮੌਸਮ ਸੁਹਾਵਨਾ ਬਣਿਆ ਹੋਇਆ। ਪੰਜਾਬ ’ਚ ਕੱਲ੍ਹ 8.2 ਮਿਲੀਮੀਟਰ ਵਰਖਾ ਹੋਈ ਹੈ ਅਤੇ ਸਭ ਤੋਂ ਜ਼ਿਆਦਾ ਮੀਂਹ 40.6 ਮਿਲੀਮੀਟਰ ਪਟਿਆਲਾ ਜ਼ਿਲ੍ਹੇ 'ਚ ਪਿਆ ਹੈ।


ਮੀਂਹ ਤੋਂ ਬਾਅਦ ਹਾਲਤ ਇਹ ਹੈ ਕਿ ਪਟਿਆਲਾ ਤੇ ਭਵਾਨੀਗੜ੍ਹ 'ਚ ਭਾਰੀ ਬਾਰਸ਼ ਤੋਂ ਬਾਅਦ ਪਾਣੀ-ਪਾਣੀ ਹੋ ਗਿਆ ਹੈ। ਓੱਧਰ ਮਾਲਵਾ ਖਿੱਤੇ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਦੀ ਘਾਟ ਰਹੀ।


ਟਿਕਟੌਕ ਸ਼ੌਕੀਨਾਂ ਲਈ ਵੱਡੀ ਖੁਸ਼ਖ਼ਬਰੀ, ਹੁਣ ਬਣਾ ਸਕਣਗੇ ਵੀਡੀਓਜ਼


ਪੰਜਾਬ 'ਚ ਪਏ ਮੀਂਹ ਤੋਂ ਬਾਅਦ ਪਾਵਰਕੌਮ ਨੂੰ ਵੀ ਵੱਡੀ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਸੂਬਾ ਵਾਸੀਆਂ ਨੂੰ ਗਰਮੀ ਤੋਂ ਵੀ ਰਾਹਤ ਮਿਲੀ ਹੈ। ਮੌਸਮ ਵਿਭਾਗ ਮੁਤਾਬਕ ਹਰਿਆਣਾ ਤੇ ਪੰਜਾਬ 'ਚ ਮੌਸਮ ਸੁਹਾਵਣਾ ਬਣੇ ਰਹਿਣ ਦੇ ਆਸਾਰ ਹਨ।


ਕੋਰੋਨਾ ਵਾਇਰਸ ਬਾਰੇ ਡਰਾਉਣਾ ਖ਼ੁਲਾਸਾ, ਭਾਰਤ 'ਚ ਰੋਜ਼ਾਨਾ ਸਾਹਮਣੇ ਆਉਣਗੇ ਲੱਖਾਂ ਕੇਸ!


ਪਾਕਿ 'ਚ ਕੋਰੋਨਾ ਨਾਲ 5,000 ਦੇ ਕਰੀਬ ਮੌਤਾਂ, ਇਮਰਾਨ ਖ਼ਾਨ ਨੇ ਮੰਗੀ ਕੌਮਾਂਤਰੀ ਭਾਈਚਾਰੇ ਤੋਂ ਮਦਦ


ਓਧਰ ਹਿਮਾਚਲ ਪ੍ਰਦੇਸ਼ 'ਚ ਮੌਨਸੂਨ ਨੇ ਰਫ਼ਤਾਰ ਫੜ੍ਹ ਲਈ ਹੈ। ਸੂਬੇ ਦੇ ਲਗਪਗ ਸਾਰੇ ਜ਼ਿਲ੍ਹਿਆਂ 'ਚ ਬੀਤੇ 24 ਘੰਟਿਆਂ 'ਚ ਮੋਹਲੇਧਾਰ ਬਾਰਸ਼ ਦਾ ਦੌਰ ਜਾਰੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ