ਇਸਲਾਮਾਬਾਦ: ਪਾਕਿਸਤਾਨ 'ਚ ਕੋਰੋਨਾ ਵਾਇਰਸ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦਾ ਅੰਕੜਾ ਪੰਜ ਹਜ਼ਾਰ ਦੇ ਕਰੀਬ ਪਹੁੰਚਣ ਮਗਰੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮਾਂਤਰੀ ਭਾਈਚਾਰੇ ਤੋਂ ਮਦਦ ਮੰਗੀ ਹੈ। ਇਮਰਾਨ ਖਾਨ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੌਮਾਂਤਰੀ ਭਾਈਚਾਰੇ ਨੂੰ ਆਪਣੀ ਰਣਨੀਤੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ।


ਅੰਤਰ ਰਾਸ਼ਟਰੀ ਮਜ਼ੂਦੂਰ ਸੰਸਥਾ ਦੇ ਇਕ ਡਿਜੀਟਲ ਸ਼ਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਖ਼ਾਨ ਨੇ ਕਿਹਾ ਵਿਚਾਰਾਂ ਦੇ ਨਿਯਮਿਤ ਆਦਾਨ-ਪ੍ਰਦਾਨ ਨਾਲ ਮਜ਼ਦੂਰਾਂ 'ਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ 'ਚ ਮਦਦ ਮਿਲੇਗੀ।


ਉਨ੍ਹਾਂ ਕਿਹਾ ਪੂਰੀ ਦੁਨੀਆਂ ਟੀਕੇ ਲਈ ਅਰਦਾਸ ਕਰ ਰਹੀ ਹੈ ਪਰ ਇਸ ਦਰਮਿਆਨ ਇਕ ਅਨਿਸਚਿਤਤਾ ਬਰਕਰਾਰ ਹੈ। ਉਨ੍ਹਾਂ ਕਿਹਾ ਮਜ਼ਦੂਰਾਂ ਦੀ ਸੁਰੱਖਿਆ ਲਈ ਦੇਸ਼ਾਂ ਨੂੰ ਇਕ ਸੰਯੁਕਤ ਰਣਨੀਤੀ ਅਪਣਾਉਣ ਦੀ ਲੋੜ ਹੈ। ਛੋਟੇ ਤੇ ਮੱਧਮ ਉਦਯੋਗ ਸਭ ਤੋਂ ਜ਼ਿਆਦਾ ਜ਼ੋਖਮ 'ਚ ਹਨ ਤੇ ਇਹੀ ਸਭ ਤੋਂ ਜ਼ਿਆਦਾ ਮਜ਼ਦੂਰਾਂ ਨੂੰ ਰੋਜ਼ਗਾਰ ਦਿੰਦੇ ਹਨ।


ਟਿਕਟੌਕ ਸ਼ੌਕੀਨਾਂ ਲਈ ਵੱਡੀ ਖੁਸ਼ਖ਼ਬਰੀ, ਹੁਣ ਬਣਾ ਸਕਣਗੇ ਵੀਡੀਓਜ਼


ਖ਼ਾਨ ਨੇ ਕਿਹਾ ਦੇਸ਼ਾਂ ਨੂੰ ਗਰੀਬ ਮਜ਼ਦੂਰਾਂ ਪ੍ਰਤੀ ਹਮਦਰਦੀ ਭਰਿਆ ਰੁਖ਼ ਰੱਖਣਾ ਚਾਹੀਦਾ ਹੈ। ਇਸ ਦੌਰਾਨ ਇਮਰਾਨ ਨੇ ਕੋਰੋਨਾ ਵਾਇਰਸ ਪਸਾਰ ਰੋਕਣ ਲਈ ਪਾਕਿਸਤਾਨ ਵੱਲੋਂ ਚੁੱਕੇ ਕਦਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ "ਜਦੋਂ ਅਸੀਂ ਲੌਕਡਾਊਨ ਲਾਗੂ ਕਰਦੇ ਹਾਂ ਕਮਜ਼ੋਰ ਵਰਗ, ਮਜ਼ਦੂਰ ਬੇਰੋਜ਼ਗਾਰ ਹੋ ਜਾਂਦੇ ਹਨ। ਇਸ ਦੌਰਾਨ ਅਸੀਂ 'ਸਮਾਰਟ ਲੌਕਡਾਊਨ' ਰਣਨੀਤੀ ਲੈਕੇ ਆਏ।" ਖ਼ਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਗਰੀਬ ਲੋਕਾਂ ਨੂੰ ਸਿੱਧੀ ਰਕਮ ਵੀ ਉਪਲਬਧ ਕਰਵਾਈ ਹੈ।


ਕੋਰੋਨਾ ਵਾਇਰਸ ਬਾਰੇ ਡਰਾਉਣਾ ਖ਼ੁਲਾਸਾ, ਭਾਰਤ 'ਚ ਰੋਜ਼ਾਨਾ ਸਾਹਮਣੇ ਆਉਣਗੇ ਲੱਖਾਂ ਕੇਸ!


ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ 2,39,225 ਕੁੱਲ ਮਾਮਲੇ ਹਨ। ਇਨ੍ਹਾਂ 'ਚੋਂ ਹੁਣ ਤਕ 4,945 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਿਹਤ ਮੰਤਰਾਲੇ ਮਤਾਬਕ ਲੋਕਾਂ ਦੇ ਠੀਕ ਹੋਣ ਦੀ ਦਰ 'ਚ ਵੀ ਵਾਧਾ ਹੋ ਰਿਹਾ ਹੈ। ਕੁੱਲ ਅੰਕੜੇ 'ਚੋਂ 1,40,965 ਲੋਕ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ