Coronavirus: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦਾ ਖਤਰਾ ਵਧਦਾ ਜਾ ਰਿਹਾ ਹੈ। ਹੁਣ ਤਕ ਪੂਰੀ ਦੁਨੀਆਂ 'ਚ 1.21 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਵਰਲਡੋਮੀਟਰ ਮੁਤਾਬਕ ਵਿਸ਼ਵ 'ਚ ਇਕ ਕਰੋੜ, 21 ਲੱਖ, 55 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਪੀੜਤ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ, 51 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ।
ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ 70 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਤੋਂ ਠੀਕ ਹੋਏ ਹਨ। ਮੌਜੂਦਾ ਸਮੇਂ 45 ਲੱਖ, 79 ਹਜ਼ਾਰ ਐਕਟਿਵ ਕੇਸ ਹਨ। ਅਮਰੀਕਾ ਅਜੇ ਵੀ ਕੋਰੋਨਾ ਪ੍ਰਭਾਵਿਤ ਮੁਲਕਾਂ 'ਚ ਪਹਿਲੇ ਨੰਬਰ 'ਤੇ ਬਰਕਰਾਰ ਹੈ। ਜਿੱਥੇ ਹੁਣ ਤਕ 31 ਲੱਖ ਤੋਂ ਜ਼ਿਆਦਾ ਲੋਕ ਲਾਗ ਤੋਂ ਪੀੜਤ ਹਨ। ਇਸ ਦੌਰਾਨ ਅਮਰੀਕਾ 'ਚ ਇਕ ਲੱਖ, 34 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਬ੍ਰਾਜ਼ੀਲ 'ਚ ਵੀ ਕੋਰੋਨਾ ਵਾਇਰਸ ਦਾ ਕਹਿਰ ਬਰਕਰਾਰ ਹੈ। ਜਿੱਥੇ ਰੋਜ਼ਾਨਾ ਅਮਰੀਕਾ ਦੇ ਬਰਾਬਰ ਮੌਤਾਂ ਤੇ ਕੇਸ ਦਰਜ ਕੀਤੇ ਜਾ ਰਹੇ ਹਨ। ਬ੍ਰਾਜ਼ੀਲ 'ਚ ਕੁੱਲ 17 ਲੱਖ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹਨ। ਬ੍ਰਾਜ਼ੀਲ ਤੋਂ ਬਾਅਦ ਭਾਰਤ ਤੇ ਰੂਸ 'ਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।
ਇਹ ਵੀ ਪੜ੍ਹੋ:
ਬਾਲੀਵੁੱਡ ਜਗਤ ਨੂੰ ਹੋਰ ਵੱਡਾ ਝਟਕਾ
ਕੋਰੋਨਾ ਵਾਇਰਸ ਬਾਰੇ ਡਰਾਉਣਾ ਖ਼ੁਲਾਸਾ, ਭਾਰਤ 'ਚ ਰੋਜ਼ਾਨਾ ਸਾਹਮਣੇ ਆਉਣਗੇ ਲੱਖਾਂ ਕੇਸ!
ਟਿਕਟੌਕ ਸ਼ੌਕੀਨਾਂ ਲਈ ਵੱਡੀ ਖੁਸ਼ਖ਼ਬਰੀ, ਹੁਣ ਬਣਾ ਸਕਣਗੇ ਵੀਡੀਓਜ਼
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ