ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੇ ਨਾਲ ਹੀ ਪੰਜਾਬ 'ਚ ਸੱਤ ਜ਼ਿਲ੍ਹਿਆਂ ਦੀ ਵਧਦੀ ਲਾਗ ਦਰ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਇਸ 'ਚ ਮੋਹਾਲੀ ਸਭ ਤੋਂ ਅੱਗੇ ਹੈ। ਪੰਜਾਬ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 5,724 ਨਵੇਂ ਪੌਜ਼ੇਟਿਵ ਕੇਸ ਮਿਲੇ ਹਨ। ਇਸ ਦੇ ਨਾਲ ਹੀ 92 ਮੌਤਾਂ ਨਵੀਆਂ ਮੌਤਾਂ ਹੋਈਆਂ ਹਨ।


ਮੌਜੂਦਾ ਸਮੇਂ ਪੰਜਾਬ 'ਚ 46,565 ਕੋਰੋਨਾ ਐਕਟਿਵ ਕੇਸ ਹਨ। ਇਨ੍ਹਾਂ 556 ਮਰੀਜ਼ ਆਕਸੀਜਨ ਸਪੋਰਟ 'ਤੇ ਹਨ। ਇਨ੍ਹਾਂ 'ਚੋਂ 61 ਦੀ ਹਾਲਤ ਗੰਭੀਰ ਹੈ ਤੇ ਵੈਂਟੀਲੇਟਰ ਸਪੋਰਟ 'ਤੇ ਹਨ। ਪੰਜਾਬ 'ਚ ਕੋਰੋਨਾ ਨਾਲ ਹੁਣ ਤਕ 8,356 ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਚੁੱਕੀਆਂ ਹਨ।


ਸਿਹਤ ਵਿਭਾਗ ਦੇ ਮੁਤਾਬਕ ਹੁਣ ਤਕ ਪੰਜਾਬ 'ਚ 68 ਲੱਖ ਤੋਂ ਜ਼ਿਆਦਾ ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਜਿੰਨ੍ਹਾਂ 'ਚੋਂ 32 ਹਜ਼ਾਰ ਤੋਂ ਜ਼ਿਆਦਾ ਦੀ ਰਿਪੋਰਟ ਪੌਜ਼ੇਟਿਵ ਮਿਲੀ ਹੈ।ਹਾਲ ਹੀ 'ਚ ਸਿਹਤ ਵਿਭਾਗ ਦੇ ਸਰਵੇਖਣ ਚ ਇਹ ਖੁਲਾਸਾ ਹੋਇਆ ਕਿ ਸੂਬੇ ਦੇ ਕੁਝ ਅਜਿਹੇ ਜ਼ਿਲ੍ਹੇ ਹਨ ਜਿੱਥੇ ਇਨਫੈਕਸ਼ਨ ਦਰ ਕਾਫੀ ਜ਼ਿਆਦਾ ਹੈ।


ਵਿਭਾਗ ਨੇ ਇਨ੍ਹਾਂ ਚ ਮੋਹਾਲੀ, ਮੁਕਤਸਰ, ਫਾਜ਼ਿਲਕਾ, ਮੋਗਾ, ਬਠਿੰਡਾ, ਮਾਨਸਾ ਤੇ ਪਠਾਨਕੋਟ ਨੂੰ ਸ਼ਾਮਲ ਕੀਤਾ ਹੈ। ਹੋਰ 15 ਜ਼ਿਲ੍ਹਿਆਂ ਦੀ ਇਨਫੈਕਸ਼ਨ ਦਰ 10 ਫੀਸਦ ਤੋਂ ਵੀ ਘੱਟ ਮਿਲੀ ਹੈ। ਇਨ੍ਹਾਂ ਚ ਫਰੀਦਕੋਟ ਦੀ ਇਨਫੈਕਸ਼ਨ ਦਰ ਸਭ ਤੋਂ ਘੱਟ 3.59 ਫੀਸਦ ਹੈ। 


ਪੰਜਾਬ ਸਰਕਾਰ ਵੱਲੋਂ ਲੌਕਡਾਊਨ ਤੋਂ ਇਨਕਾਰ


ਪੰਜਾਬ ਸਰਕਾਰ ਨੇ ਸੂਬੇ 'ਚ ਲੌਕਡਾਊਨ ਲਾਉਣ ਤੋਂ ਇਨਕਾਰ ਕੀਤਾ ਹੈ। ਮੁੱਖ ਸਕੱਤਰ ਵਿਨੀ ਮਹਾਜਨ, ਜੋ ਕਿ ਰਾਜ ਦੀ ਕੋਵਿਡ ਪ੍ਰਬੰਧਨ ਰਣਨੀਤੀ ਦਾ ਪ੍ਰਬੰਧਨ ਕਰ ਰਹੇ ਹਨ, ਨੇ ਕਿਹਾ ਕਿ ਸੂਬੇ 'ਚ ਕੋਰੋਨਾ ਦੀ ਦੂਸਰੀ ਲਹਿਰ 'ਤੇ ਨਿਗ੍ਹਾ ਬਣਾਈ ਹੋਈ ਹੈ। 


ਉਨ੍ਹਾਂ ਕਿਹਾ “ਅਸੀਂ ਮਹਾਂਮਾਰੀ ਦੀ ਦੂਜੀ ਅਤੇ ਵਧੇਰੇ ਭਿਆਨਕ ਲਹਿਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਹੇ ਹਾਂ। ਹਾਲ ਹੀ 'ਚ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਰੋਜ਼ਾਨਾ ਟੈਸਟਿੰਗ 'ਚ 35,000 ਤੋਂ 60,000 ਦਾ ਵਾਧਾ ਹੋ ਰਿਹਾ ਹੈ। ਕੇਸਾਂ ਦੀ ਮੌਤ ਦਰ ਘਟ ਰਹੀ ਹੈ। ਲੌਕਡਾਊਨ ਲਗਾਉਣ ਦਾ ਕੋਈ ਕਾਰਨ ਹੀ ਨਹੀਂ ਬਣਦਾ। ਸਾਡਾ ਜ਼ੋਰ ਪਹਿਲਾਂ ਤੋਂ ਲਗਾਈਆਂ ਗਈਆਂ ਪਾਬੰਦੀਆਂ ਦੀ ਸਖਤੀ ਨਾਲ ਪਾਲਣਾ ਕਰਨ 'ਤੇ ਹੈ।”


ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ "18 ਤੋਂ ਵੱਧ ਉਮਰ ਦੀ ਟੀਕਾਕਰਨ ਦੀ ਨੀਤੀ ਰਾਜਾਂ ਪ੍ਰਤੀ ਅਨਿਆਂਪੂਰਨ ਹੈ। ਰਾਜਾਂ ਅਤੇ ਕੇਂਦਰ ਨੂੰ ਦਿੱਤੇ ਜਾਣ ਵਾਲੇ ਟੀਕੇ ਦੀਆਂ ਦਰਾਂ 'ਚ ਬਰਾਬਰੀ ਹੋਣੀ ਚਾਹੀਦੀ ਹੈ।"


ਇਹ ਵੀ ਪੜ੍ਹੋਪੰਜਾਬ ਦੇ ਮੁੱਖ ਮੰਤਰੀ ਨੇ ਸਟੀਲ ਅਤੇ ਲੋਹੇ ਦੇ ਪਲਾਂਟ ਬੰਦ ਕਰਨ ਦੇ ਦਿੱਤੇ ਹੁਕਮ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904