ਰੌਬਟ
ਚੰਡੀਗੜ੍ਹ: ਉਦਯੋਗਿਕ ਸ਼ਹਿਰ ਲੁਧਿਆਣਾ ਤੋਂ ਮੰਗਲਵਾਰ ਸ਼ਾਮ ਨੂੰ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ। ਇਸ ਨਾਲ ਸ਼ਹਿਰ ਵਿੱਚ ਦਹਿਸ਼ਤ ਫੈਲ ਗਈ ਕਿਉਂਕਿ ਇਹ ਸੰਘਣੀ ਆਬਾਦੀ ਵਾਲਾ ਸ਼ਹਿਰ ਹੈ ਤੇ ਸਾਰੇ ਵਸਨੀਕ ਸਾਵਧਾਨੀ ਦੇ ਉਪਾਅ ਨਹੀਂ ਕਰ ਰਹੇ।
ਕਈ ਰਿਪੋਰਟਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਵਿਦੇਸ਼ ਯਾਤਰਾ ਬਾਰੇ ਅਜੇ ਵੀ ਬਹੁਤ ਸਾਰੇ ਵਸਨੀਕਾਂ ਵੱਲੋਂ ਲੁਕਾਇਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਬਹੁਤ ਸਾਰੇ ਲੋਕ ਆਪਣੇ ਆਪ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਲ ਹੀ ਵਿੱਚ ਵਾਇਰਸ ਪ੍ਰਭਾਵਤ ਦੇਸ਼ਾਂ ਤੋਂ ਆਏ ਹਨ। ਇਹ ਲੋਕ ਅਲੱਗ-ਥਲੱਗ ਤੋਂ ਬਚਣ ਲਈ ਅਜਿਹਾ ਕਰ ਰਹੇ ਹਨ। ਇਹ ਵਸਨੀਕ ਸ਼ਰੇਆਮ ਖੁੱਲ੍ਹੇ ਤੌਰ 'ਤੇ ਪਾਰਟੀਆਂ, ਮੰਦਰਾਂ ਤੇ ਹੋਰ ਕਈ ਥਾਵਾਂ ਤੇ ਘੁੰਮ ਰਹੇ ਹਨ। ਭਾਵੇਂ ਉਨ੍ਹਾਂ ਦੇ ਹਲਕੇ ਲੱਛਣ ਵੀ ਹੋਣ, ਉਹ ਡਾਕਟਰਾਂ ਨੂੰ ਵੀ ਇਨ੍ਹਾਂ ਬਾਰੇ ਦੱਸਣਾ ਪਸੰਦ ਨਹੀਂ ਕਰਦੇ। ਹਰ ਵਿਅਕਤੀ ਜੋ ਉਨ੍ਹਾਂ ਦੇ ਸੰਪਰਕ ਵਿੱਚ ਆਉਂਦਾ ਹੈ, ਆਪਣੀ ਜ਼ਿੰਦਗੀ ਜੋਖਮ ਵਿੱਚ ਪਾਉਂਦਾ ਹੈ।
ਸ਼ਹਿਰ ਦੇ ਇੱਕ ਡਾਕਟਰ, ਡਾ. ਜੀਐਸ ਗਰੇਵਾਲ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਲੋਕ ਸਮਾਜ ਵਿੱਚ ਖੁੱਲ੍ਹ ਕੇ ਘੁੰਮਦੇ ਰਹੇ ਤਾਂ ਕੋਈ ਵੀ ਕਰਫਿਊ ਜਾਂ ਆਈਸੋਲੇਸ਼ਨ ਬਿਮਾਰੀ ਦੇ ਫੈਲਣ 'ਤੇ ਕਾਬੂ ਨਹੀਂ ਪਾ ਸਕੇਗੀ। ਕੁਝ ਲੋਕ ਤਾਂ ਇਸ ਨੂੰ ਅਮੀਰਾਂ ਦੀ ਬੀਮਾਰੀ ਵੀ ਕਹਿ ਰਹੇ ਹਨ ਕਿਉਂਕਿ ਉਨ੍ਹਾਂ ਮੁਤਾਬਿਕ ਅਮੀਰ ਅਦਮੀ ਹੀ ਬਾਹਰ ਜਾਂਦਾ ਹੈ ਤੇ ਗਰੀਬ ਤਾਂ ਇੱਥੇ ਰਹਿੰਦਾ ਹੈ ਪਰ ਹੁਣ ਇਸ ਮਹਾਮਾਰੀ ਦੀ ਗਰੀਬਾਂ ਨੂੰ ਵੀ ਝੱਲਣੀ ਪੈ ਰਹੀ ਹੈ।
ਉਸੇ ਸਮੇਂ, ਸਵੇਰੇ ਅਨੇਕਾਂ ਕਰਿਆਨੇ ਦੀਆਂ ਦੁਕਾਨਾਂ ਖੁੱਲ੍ਹੀਆਂ ਪਰ ਜਦੋਂ ਤੋਂ ਲੋਕਾਂ ਨੇ ਵੱਡੀ ਗਿਣਤੀ 'ਚ ਦੁਕਾਨਾਂ ਤੇ ਇੱਕਠ ਕਰ ਲਿਆ ਤਾਂ ਬਿਮਾਰੀ ਦੇ ਫੈਲਾ ਨੂੰ ਰੋਕਣ ਲਈ ਦੁਕਾਨਾਂ ਦੇ ਸ਼ਟਰ ਬੰਦ ਕਰਨੇ ਪਏ।