ਰੌਬਟ ਦੀ ਖਾਸ ਰਿਪੋਰਟ
ਚੰਡੀਗੜ੍ਹ: ਸਿਹਤ ਮੰਤਰਾਲੇ ਨੇ ਕੋਰੋਨਾਵਾਇਰਸ (Coronavirus) ਸੰਕਰਮਣ ਦੇ ਪ੍ਰਕੋਪ ਦੇ ਅਧਾਰ 'ਤੇ ਦੇਸ਼ ਦੇ ਜ਼ਿਲ੍ਹਿਆਂ ਨੂੰ ਤਿੰਨ ਜ਼ੋਨ 'ਚ ਵੰਡਿਆ ਹੈ। ਇਨ੍ਹਾਂ ਤਿੰਨ ਜ਼ੋਨਾਂ ਨੂੰ ਲਾਲ, ਸੰਤਰੀ ਤੇ ਹਰੇ ਜ਼ੋਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਲਾਲ ਯਾਨੀ ਰੈੱਡ ਜ਼ੋਨ 'ਚ ਦੇਸ਼ ਦੇ 170 ਜ਼ਿਲ੍ਹੇ ਸ਼ਾਮਲ ਹਨ। ਇਸ ਵਿੱਚ ਪੰਜਾਬ ਦੇ ਚਾਰ ਜ਼ਿਲ੍ਹੇ ਸ਼ਾਮਲ ਹਨ। ਇਸ ਤੋਂ ਇਲਾਵਾ ਚਾਰ ਹੋਰ ਜ਼ਿਲ੍ਹੇ ਕਲੱਸਟਰ ਵਾਲੇ ਹੌਟਸਪੌਟ ਹਨ। 207 ਜ਼ਿਲ੍ਹਿਆਂ ਨੂੰ ਸੰਤਰੀ ਜ਼ੋਨ 'ਚ ਰੱਖਿਆ ਗਿਆ ਹੈ। ਇਸ ਵਿੱਚ ਪੰਜਾਬ ਦੇ ਨੌਂ ਜ਼ਿਲ੍ਹੇ ਸ਼ਾਮਲ ਹਨ।
ਪੰਜਾਬ ਦੇ ਕੁੱਲ 17 ਜ਼ਿਲ੍ਹੇ ਲਾਲ ਤੇ ਸੰਤਰੀ ਜ਼ੋਨ 'ਚ ਸ਼ਾਮਲ ਹਨ। ਜਦਕਿ ਪੰਜ ਜ਼ਿਲ੍ਹੇ ਹਰੇ ਜ਼ੋਨ 'ਚ ਸ਼ਾਮਲ ਹਨ। ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵੀ ਰੈੱਡ ਜ਼ੋਨ ਵਿੱਚ ਸ਼ਾਮਲ ਹੈ। ਸਿਹਤ ਮੰਤਰਾਲੇ ਨੇ ਰੈੱਡ ਜ਼ੋਨ ਵਿੱਚ ਵਾਇਰਸ ਦੇ ਅਧਾਰ ਤੇ ਜ਼ਿਲ੍ਹਿਆਂ ਨੂੰ ਅੱਗੇ ਵੀ ਦੋ ਹਿੱਸਿਆਂ ਵਿੱਚ ਵੰਡਿਆ ਹੈ। ਪਹਿਲੀ ਸ਼੍ਰੇਣੀ ਵਿੱਚ ਉਹ ਜ਼ਿਲ੍ਹੇ ਹਨ ਜਿੱਥੇ ਵੱਧ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ, ਜਦੋਂਕਿ ਦੂਜੀ ਸ਼੍ਰੇਣੀ ਵਿੱਚ ਉਹ ਜ਼ਿਲ੍ਹੇ ਹਨ ਜਿੱਥੇ ਸੰਕਰਮਣ ਉੱਤੇ ਥੋੜ੍ਹਾ ਕੰਟਰੋਲ ਹੈ।


ਓਰੇਂਜ ਜ਼ੋਨ ਵਿੱਚ, ਅਜਿਹੇ ਜ਼ਿਲ੍ਹੇ ਹਨ ਜਿਥੇ ਬਹੁਤ ਘੱਟ ਵਾਇਰਸ ਹੁੰਦਾ ਹੈ, ਪਰ ਇੱਥੇ ਪੂਰੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਪੰਜਾਬ ਦੇ ਮੁਹਾਲੀ ਵਿੱਚ ਸਭ ਤੋਂ ਵੱਧ 56 ਕੇਸ ਰਿਪੋਰਟ ਹੋਏ ਹਨ। ਇਸ ਤੋਂ ਬਾਅਦ ਜਲੰਧਰ ਵਿੱਚ 25, ਪਠਾਨਕੋਟ ਵਿੱਚ 24 ਤੇ ਨਵਾਂ ਸ਼ਹਿਰ ਵਿੱਚ 19 ਮਾਮਲੇ ਸਾਹਮਣੇ ਆਏ ਹਨ।

ਪੰਜਾਬ ਦੇ ਇਹ ਜ਼ਿਲ੍ਹੇ ਰੈੱਡ ਜ਼ੋਨ 'ਚ ਸ਼ਾਮਲ

ਸਭ ਤੋਂ ਵੱਧ ਪ੍ਰਭਾਵਿਤ

ਮੁਹਾਲੀ

ਨਵਾਂ ਸ਼ਹਿਰ

ਜਲੰਧਰ

ਪਠਾਨਕੋਟ

ਕਲੱਸਟਰ ਵਾਲੇ ਹੌਟਸਪੌਟ ਜ਼ਿਲ੍ਹੇ
ਮਾਨਸਾ
ਅੰਮ੍ਰਿਤਸਰ
ਲੁਧਿਆਣਾ
ਮੋਗਾ

ਨਾਨ ਹੌਟਸਪੌਟ ਜ਼ਿਲ੍ਹੇ ਰਿਪੋਰਟਿੰਗ ਕੇਸ
ਹੁਸ਼ਿਆਰਪੁਰ
ਰੂਪਨਗਰ
ਬਰਨਾਲਾ
ਫਰੀਦਕੋਟ
ਫਤਿਹਗੜ੍ਹ ਸਾਹਿਬ
ਸੰਗਰੂਰ
ਕਪੂਰਥਲਾ
ਪਟਿਆਲਾ
ਸ੍ਰੀ ਮੁਕਤਸਰ ਸਾਹਿਬ

ਪੰਜਾਬ ਵਿੱਚ ਹੁਣ ਤਕ ਸਥਿਤੀ
ਜ਼ਿਲ੍ਹਾ              ਸਕਾਰਾਤਮਕ ਕੇਸ           ਮੌਤ
ਮੁਹਾਲੀ                    56                          2
ਜਲੰਧਰ                    25                          2
ਪਠਾਨਕੋਟ                 24                          1
ਨਵਾਂ ਸ਼ਹਿਰ               19                           1
ਅੰਮ੍ਰਿਤਸਰ                 11                          2
ਲੁਧਿਆਣਾ                 11                          2
ਮਾਨਸਾ                     11                          0
ਹੁਸ਼ਿਆਰਪੁਰ                7                          1
ਪਟਿਆਲਾ                   6                          0
ਮੋਗਾ                         4                           0
ਫਰੀਦਕੋਟ                   3                           0
ਰੂਪਨਗਰ                   3                           1
ਸੰਗਰੂਰ                     3                           0
ਬਰਨਾਲਾ                   2                            1
ਫਤਿਹਗੜ                  2                            0
ਕਪੂਰਥਲਾ                  2                            0
ਮੁਕਤਸਰ                   1                            0
ਗੁਰਦਾਸਪੁਰ                1                            1
ਕੁੱਲ                  191                          14