ਖੰਨਾ/ਨਾਭਾ: ਦਾਣਾ ਮੰਡੀ ਖੰਨਾ 'ਚ ਫੂਡ ਸਪਲਾਈ ਮੰਤਰੀ ਭਰਤ ਭੂਸ਼ਣ ਆਸ਼ੂ ਤੇ ਉਨ੍ਹਾਂ ਨਾਲ ਮੈਂਬਰ ਪਾਰਲੀਮੈਂਟ ਅਮਰ ਸਿੰਘ ਤੇ ਐਮਐਲਏ ਗੁਰਕੀਰਤ ਸਿੰਘ ਕੋਟਲੀ ਮੰਡੀ 'ਚ ਪਹੁੰਚੇ ਤੇ ਬੋਲੀ ਲਾ ਕੇ ਕਣਕ ਦੀ ਵਿਕਰੀ ਦੀ ਸ਼ੁਰੂਆਤ ਕਾਰਵਾਈ ਗਈ।
ਫੂਡ ਸਪਲਾਈ ਮੰਤਰੀ ਭਰਤ ਭੂਸ਼ਣ ਆਸੂ ਨੇ ਕਿਹਾ ਕਿ ਇੱਕ ਦੋ ਆੜਤੀਆ ਨੂੰ ਛੱਡ ਕੇ ਬਾਕੀ ਸਾਰੇ ਕੰਮ ਕਰ ਰਹੇ ਹਨ ਤੇ ਖਰੀਦ ਕਰ ਰਹੇ ਹਨ। ਉਨ੍ਹਾਂ ਕਿਹਾ ਮੰਡੀਆਂ 'ਚ ਪੂਰੇ ਪ੍ਰਬੰਧ ਹਨ। ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਆੜਤੀ ਹੀ ਕਿਸਾਨਾਂ ਨੂੰ ਪਾਸ ਦੇਣਗੇ ਜਿਸ ਤੋਂ ਬਾਅਦ ਕਿਸਾਨ ਮੰਡੀ 'ਚ ਫਸਲ ਲੈ ਕੇ ਆਉਣਗੇ।
ਉਧਰ, ਨਾਭਾ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਮੰਡੀ ਵਿੱਚ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅਸੀਂ ਨਾਭਾ ਮੰਡੀ ਵਿੱਚ 5 ਕਰੋੜ ਦੀ ਲਾਗਤ ਨਾਲ ਇਸ ਨੂੰ ਤਿਆਰ ਕੀਤਾ ਹੈ। ਮੰਡੀ ਦੇ ਵਿੱਚ ਸਰਕਾਰ ਵੱਲੋਂ ਕੀਤੇ ਸਾਰੇ ਪ੍ਰਬੰਧ ਮੁਕੰਮਲ ਕਰ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦਿਆਂ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਵੇਗੀ ਕਣਕ ਦਾ ਇੱਕ-ਇੱਕ ਦਾਣਾ ਸਰਕਾਰ ਖਰੀਦੇਗੀ।
ਪਿਛਲੇ ਸਾਲ ਜੀਰੀ ਦੇ ਸੀਜ਼ਨ ਦੌਰਾਨ ਆੜ੍ਹਤੀਆਂ ਦੀ ਬਕਾਇਆ ਰਾਸ਼ੀ ਤੇ ਧਰਮਸੋਤ ਨੇ ਆਪਨਾ ਪੱਲਾ ਝਾੜ ਦੇ ਹੋਏ ਕਿਹਾ ਅਜਿਹੇ ਔਖ ਦੀ ਘੜੀ ਦੇ ਵਿੱਚ ਪੁਰਾਣੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।