ਚੰਡੀਗੜ੍ਹ: ਕੋਰੋਨਵਾਇਰਸ ਤੋਂ ਪੀੜਤ ਚੰਡੀਗੜ੍ਹ ਦੀ ਇੱਕ 82 ਸਾਲਾ ਮਹਿਲਾ ਦੀ ਐਤਵਾਰ ਸਵੇਰੇ ਪੰਚਕੁਲਾ ਦੇ ਐਲਕੈਮਿਸਟ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕ ਮਹਿਲਾ ਦੀ ਪਛਾਣ ਦਰਸ਼ਨ ਦੇਵਾ ਵਾਸੀ ਸੈਕਟਰ 18 ਵਜੋਂ ਹੋਈ ਹੈ। ਉਸ ਨੇ 20 ਅਪ੍ਰੈਲ ਨੂੰ ਕੋਵਡ-19 ਲਈ ਸਕਾਰਾਤਮਕ ਟੈਸਟ ਕੀਤਾ ਸੀ। ਸੀਐਮਓ ਪੰਚਕੁਲਾ ਡਾ. ਜਸਜੀਤ ਕੌਰ ਨੇ ਕਿਹਾ, "ਕੋਰੋਨਾਵਾਇਰਸ ਪੀੜਤ 82 ਸਾਲਾ ਮਹਿਲਾ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਅਸੀਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਸਕਾਰ ਲਈ ਸੂਚਿਤ ਕੀਤਾ ਹੈ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਅਸੀਂ ਐਲਕੈਮਿਸਟ ਹਸਪਤਾਲ ਤੋਂ ਪੁਸ਼ਟੀ ਕਰ ਰਹੇ ਹਾਂ।" ਮ੍ਰਿਤਕ ਮਹਿਲਾ ਦਾ ਪਿਛਲੇ 14 ਦਿਨਾਂ ਤੋਂ ਇਲਾਜ ਚੱਲ ਰਿਹਾ ਸੀ। ਡਾਕਟਰਾਂ ਨੇ ਦੱਸਿਆ ਕਿ 14 ਦਿਨਾਂ 'ਚ ਸਿਰਫ ਇੱਕ ਦਿਨ ਹੀ ਉਸਦੇ ਸਿਹਤ 'ਚ ਸੁਧਾਰ ਵੇਖਣ ਨੂੰ ਮਿਲਿਆ ਸੀ।ਉਸ ਤੋਂ ਬਾਅਦ ਉਸਦੀ ਸਿਹਤ ਖਰਬ ਹੁੰਦੀ ਗਈ ਅਤੇ ਐਤਵਾਰ ਸਵੇਰੇ ਉਸਦੀ ਮੌਤ ਹੋ ਗਈ। ਉਹ ਆਪਣੇ ਤਿੰਨ ਪੁੱਤਰਾਂ ਨਾਲ ਰਹਿੰਦੀ ਸੀ। ਉਨ੍ਹਾਂ ਦੇ ਤਿੰਨ ਮਕਾਨਾਂ ‘ਚ, ਜਿਨ੍ਹਾਂ ਵਿੱਚੋਂ ਦੋ ਮਕਾਨ ਸੈਕਟਰ 18, ਚੰਡੀਗੜ੍ਹ ਅਤੇ ਇਕ ਮਕਾਨ ਪੰਚਕੂਲਾ ਦੇ ਸੈਕਟਰ 12 ਵਿੱਚ ਹੈ। ਚੰਡੀਗੜ੍ਹ ਵਿੱਚ ਉਸ ਦੇ ਸਾਰੇ ਪਰਿਵਾਰਕ ਮੈਂਬਰਾਂ ਨੇ ਕੋਵਿਡ -19 ਲਈ ਨਕਾਰਾਤਮਕ ਟੈਸਟ ਕੀਤਾ ਸੀ।