ਕਪੂਰਥਲਾ 'ਚ ਪੰਜ ਹੋਰ ਕੋਰੋਨਾ ਪੌਜ਼ੇਟਿਵ ਕੇਸ, ਜ਼ਿਲ੍ਹੇ 'ਚ 23 ਮਰੀਜ਼ ਕੋਰੋਨਾ ਪੀੜਤ
ਏਬੀਪੀ ਸਾਂਝਾ | 08 May 2020 04:48 PM (IST)
ਕਪੂਰਥਲਾ 'ਚ ਕੋਰੋਨਾਵਾਇਰਸ ਦੇ ਅੱਜ ਪੰਜ ਤਾਜ਼ਾ ਮਾਮਲੇ ਸਾਹਮਣੇ ਆਏ
ਕਪੂਰਥਲਾ: ਜ਼ਿਲ੍ਹਾ ਕਪੂਰਥਲਾ 'ਚ ਕੋਰੋਨਾਵਾਇਰਸ ਦੇ ਅੱਜ ਪੰਜ ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਨਾਲ ਜ਼ਿਲ੍ਹੇ 'ਚ ਕੁੱਲ ਕੋਰੋਨਾ ਪੌਜ਼ੇਟਿਵ ਕੇਸਾਂ ਦੀ ਗਿਣਤੀ 23 ਹੋ ਗਈ ਹੈ। ਇਹ ਨਵੇਂ ਪੰਜੇਂ ਮਾਮਲੇ ਮਹਾਰਾਸ਼ਟਰ ਤੋਂ ਪਰਤੇ ਸ਼ਰਧਾਲੂਆਂ ਦੇ ਹਨ। ਸਿਹਤ ਵਿਭਾਗ ਨੇ ਪੰਜੇ ਮਰੀਜ਼ਾਂ ਨੂੰ ਫਗਵਾੜਾ ਦੀ ਜੀਐੱਨਏ ਯੂਨੀਵਰਸਿਟੀ 'ਚ ਆਈਸੋਲੇਟ ਕਰ ਦਿੱਤਾ ਹੈ। ਪੰਜਾਬ 'ਚ ਕੁੱਲ ਕੋਰੋਨਾ ਪੌਜ਼ੇਟਿਵ ਕੇਸ 1700 ਦੇ ਕਰੀਬ ਹੋ ਗਏ ਹਨ। ਸੂਬੇ 'ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ। ਰਾਹਤ ਭਰੀ ਖਬਰ ਇਹ ਹੈ ਕਿ 150 ਦੇ ਕਰੀਬ ਮਰੀਜ਼ ਸਿਹਤਯਾਬ ਵੀ ਹੋਏ ਹਨ। ਇਸ ਵਕਤ ਪੰਜਾਬ 'ਚ ਦੂਜੇ ਰਾਜਾਂ ਤੋਂ ਪਰਤੇ 1034 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹਨ। ਇਨ੍ਹਾਂ 'ਚ ਨਾਂਦੇੜ ਤੋਂ ਆਏ ਸ਼ਰਧਾਲੂ ਤੇ ਦੂਜੇ ਰਾਜਾਂ ਚੋਂ ਆਏ ਮਜ਼ਦੂਰ ਸ਼ਾਮਲ ਹਨ।