ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਕੇਸਾਂ ਤੇ ਹੁਣ ਥੋੜ੍ਹੀ ਰੋਕ ਲੱਗੀ ਹੈ। ਅੱਜ 3 ਨਵੇਂ ਵਿਅਕਤੀਆਂ ਦਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਹੈ। ਜਿਸ ਨਾਲ ਬੁੱਧਵਾਰ ਨੂੰ ਪੰਜਾਬ ਦੇ ਕੋਰੋਨਾਵਾਇਰਸ ਮਰੀਜ਼ਾਂ ਦਾ ਅੰਕੜਾ 2005 ਹੋ ਗਿਆ ਹੈ।ਪਰ ਰਾਹਤ ਭਰੀ ਖਬਰ ਇਹ ਹੈ ਕਿ ਇਨ੍ਹਾਂ 'ਚ ਸਿਰਫ 173 ਐਕਟਿਵ ਕੇਸ ਹਨ। ਅੱਜ ਅੰਮ੍ਰਿਤਸਰ, ਗੁਰਦਾਸਪੁਰ ਅਤੇ ਜਲੰਧਰ ਤੋਂ ਇੱਕ-ਇੱਕ ਮਰੀਜ਼ ਸਾਹਮਣੇ ਆਇਆ ਹੈ। ਅੰਮ੍ਰਿਤਸਰ ਤੋਂ ਪੌਜ਼ੇਟਿਵ ਆਇਆ ਮਰੀਜ਼ ਮਹਾਰਾਸ਼ਟਰ ਤੋਂ ਪਰਤਿਆ ਸੀ। ਇਸ ਤੋਂ ਇਲਾਵਾ ਬਾਕੀ ਦੋ ਵਿਅਕਤੀ ਪੌਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚੋਂ ਹਨ।ਅੱਜ 152 ਵਿਅਕਤੀ ਸਿਹਤਯਾਬ ਹੋਣ ਤੋਂ ਬਾਅਦ ਡਿਸਚਾਰਜ ਕੀਤੇ ਗਏ ਹਨ। ਸੂਬੇ 'ਚ ਕੁੱਲ 57737 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 2005 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 3776 ਲੋਕਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
  • ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ- 1794
  • ਐਕਟਿਵ ਕੇਸ-173
  • ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ -38
ਇਹ ਵੀ ਪੜ੍ਹੋ:  ਕੋਰੋਨਾ ਨਾਲ ਜੰਗ 'ਚ ਪੰਜਾਬ ਸਭ ਤੋਂ ਅੱਗੇ, ਨੰਦੇੜ ਸਾਹਿਬ ਤੋਂ ਪਰਤੇ ਸਾਰੇ ਸ਼ਰਧਾਲੂ ਤੰਦਰੁਸਤ ਆਰਥਿਕ ਮੰਦੀ 'ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਤੋੜ ਰਹੀਆਂ ਰਿਕਾਰਡ ਕੈਪਟਨ ਸਰਕਾਰ ਦਾ ਅਹਿਮ ਫੈਸਲਾ: ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲੇਗੀ ਵੱਡੀ ਰਾਹਤ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ