Coronavirus in Punjab: ਪੰਜਾਬ 'ਚ ਕੋਰੋਨਾ ਦਾ ਕਹਿਰ ਘਟਣ ਲੱਗਾ ਹੈ। ਸਿਹਤ ਵਿਭਾਗ ਅਨੁਸਾਰ ਐਤਵਾਰ ਨੂੰ ਸੂਬੇ ’ਚ 777 ਨਵੇਂ ਕੇਸ ਸਾਹਮਣੇ ਆਏ ਜਦੋਂਕਿ 2697 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ 22 ਜਣਿਆਂ ਦੀ ਮੌਤ ਹੋਈ ਹੈ। ਇਸ ਨਾਲ ਕਰੋਨਾ ਮ੍ਰਿਤਕਾਂ ਦਾ ਅੰਕੜਾ 17,436 ’ਤੇ ਪਹੁੰਚ ਗਿਆ ਹੈ। ਇਸ ਸਮੇਂ ਸੂਬੇ ਵਿੱਚ 10,315 ਐਕਟਿਵ ਕੇਸ ਹਨ।

ਸਿਹਤ ਵਿਭਾਗ ਅਨੁਸਾਰ ਐਤਵਾਰ ਨੂੰ ਹੁਸ਼ਿਆਰਪੁਰ, ਪਟਿਆਲਾ ’ਚ 3-3, ਬਠਿੰਡਾ, ਲੁਧਿਆਣਾ, ਸੰਗਰੂਰ, ਮੁਹਾਲੀ, ਨਵਾਂ ਸ਼ਹਿਰ ’ਚ 2-2, ਅੰਮ੍ਰਿਤਸਰ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਪਠਾਨਕੋਟ ’ਚ ਇੱਕ-ਇੱਕ ਜਣੇ ਦੀ ਕਰੋਨਾ ਕਰਕੇ ਮੌਤ ਹੋ ਗਈ ਹੈ।

ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ’ਚ 122, ਲੁਧਿਆਣਾ ’ਚ 94, ਜਲੰਧਰ ’ਚ 87, ਹੁਸ਼ਿਆਰਪੁਰ ’ਚ 70, ਪਠਾਨਕੋਟ ’ਚ 45, ਫਿਰੋਜ਼ਪੁਰ ’ਚ 43, ਫਾਜ਼ਿਲਕਾ ’ਚ 39, ਅੰਮ੍ਰਿਤਸਰ ’ਚ 33, ਮੋਗਾ, ਮੁਕਤਸਰ ’ਚ 30-30, ਬਠਿੰਡਾ ’ਚ 27, ਪਟਿਆਲਾ ’ਚ 26, ਗੁਰਦਾਸਪੁਰ ’ਚ 23, ਕਪੂਰਥਲਾ ’ਚ 20, ਰੋਪੜ ’ਚ 19, ਤਰਨਤਾਰਨ ’ਚ 17, ਫਰੀਦਕੋਟ ’ਚ 14, ਮਾਨਸਾ ’ਚ 11, ਫਤਿਹਗੜ੍ਹ ਸਾਹਿਬ ’ਚ 9, ਨਵਾਂ ਸ਼ਹਿਰ ’ਚ 7, ਬਰਨਾਲਾ ’ਚ 6 ਤੇ ਸੰਗਰੂਰ ’ਚ 5 ਜਣੇ ਕਰੋਨਾ ਪੌਜ਼ੇਟਿਵ ਪਾਏ ਗਏ।

ਦੇਸ਼ 'ਚ ਕੋਰੋਨਾ ਕੇਸਾਂ 'ਚ 22 ਪ੍ਰਤੀਸ਼ਤ ਦੀ ਗਿਰਾਵਟ
Corona Update in India: ਭਾਰਤ 'ਚ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ ਲਗਪਗ 22 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਪਿਛਲੇ 24 ਘੰਟਿਆਂ ਵਿੱਚ 83,876 ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ 'ਚ ਕੋਰੋਨਾ ਦੇ ਮਾਮਲੇ ਘੱਟ ਕੇ ਇੱਕ ਲੱਖ 'ਤੇ ਆ ਗਏ ਹਨ। ਐਤਵਾਰ ਰਾਤ 11.45 ਵਜੇ ਤੱਕ ਇਨਫੈਕਸ਼ਨ ਦੇ ਸਿਰਫ 83 ਹਜ਼ਾਰ 84 ਨਵੇਂ ਮਾਮਲੇ ਸਾਹਮਣੇ ਆਏ। ਇਸ ਦੌਰਾਨ 1 ਲੱਖ 98 ਹਜ਼ਾਰ 737 ਮਰੀਜ਼ ਠੀਕ ਹੋ ਗਏ ਤੇ 893 ਲੋਕਾਂ ਦੀ ਮੌਤ ਹੋ ਗਈ।
 




ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904