Coronavirus: ਪੰਜਾਬ ’ਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਰਾਜ ਵਿੱਚ ਪਿਛਲੇ 18 ਦਿਨਾਂ ਅੰਦਰ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਤਿੰਨ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ 4,957 ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਪੌਜ਼ੇਟਿਵ ਆਈ।


ਇੱਕ ਅਪ੍ਰੈਲ ਤੋਂ 18 ਅਪ੍ਰੈਲ ਤੱਕ ਮਹਾਮਾਰੀ ਦੀ ਲਾਗ ਦੇ ਮਾਮਲਿਆਂ ਵਿੱਚ ਡੇਢ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਬੀਤੀ ਇੱਕ ਅਪ੍ਰੈਲ ਨੂੰ ਜਿੱਥੇ 3,187 ਮਾਮਲੇ ਸਾਹਮਣੇ ਆਏ ਸਨ, ਉੱਥੇ 18 ਅਪ੍ਰੈਲ ਨੂੰ ਇਹ ਅੰਕੜਾ 4,957 ਰਿਹਾ।


ਪੰਜਾਬ ’ਚ ਕੋਰੋਨਾ ਪੌਜ਼ੇਟਿਵ ਆਏ ਵਿਅਕਤੀਆਂ ਦੀ ਕੁੱਲ ਗਿਣਤੀ ਤਿੰਨ ਲੱਖ ਤੋਂ ਵੀ ਜ਼ਿਆਦਾ ਹੋ ਗਈ ਹੈ। ਕੁੱਲ 3,00,038 ਲੋਕ ਹੁਣ ਤੱਕ ਰਾਜ ਵਿੱਚ ਪੌਜ਼ੇਟਿਵ ਪਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚ 2,57,946 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ ਤੇ 7,902 ਵਿਅਕਤੀਆਂ ਦੀ ਮੌਤ ਹੋ ਗਈ।


ਇਸ ਵੇਲੇ 34,190 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਵਿੱਚੋਂ 429 ਵਿਅਕਤੀ ਆਕਸੀਜਨ ਤੇ 48 ਨੂੰ ਵੈਂਟੀਲੇਟਰ ਦੀ ਸਪੋਰਟ ’ਤੇ ਰੱਖਿਆ ਗਿਆ ਹੈ। ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਮੋਹਾਲੀ ’ਚ ਸਭ ਤੋਂ ਵੱਧ 880, ਅੰਮ੍ਰਿਤਸਰ ’ਚ 742, ਲੁਧਿਆਣਾ ’ਚ 686, ਜਲੰਧਰ ’ਚ 445, ਪਟਿਆਲਾ ’ਚ 379, ਬਠਿੰਡਾ ’ਚ 293, ਹੁਸ਼ਿਆਰਪੁਰ ’ਚ 268, ਫ਼ਾਜ਼ਿਲਕਾ ’ਚ 173, ਮੁਕਤਸਰ ’ਚ 170, ਪਠਾਨਕੋਟ ’ਚ 128, ਮਾਨਸਾ ’ਚ 117, ਰੂਪਨਗਰ ’ਚ 107 ਅਤੇ ਗੁਰਦਾਸਪੁਰ ’ਚ 104 ਨਵ਼ ਮਾਮਲੇ ਸਾਹਮਣੇ ਆਏ ਹਨ।


ਇਸ ਦੇ ਨਾਲ ਹੀ ਅੰਮ੍ਰਿਤਸਰ ’ਚ 11, ਗੁਰਦਾਸਪੁਰ ’ਚ ਨੌਂ, ਪਟਿਆਲਾ ’ਚ ਸੱਤ, ਰੂਪਨਗਰ ’ਚ ਛੇ, ਲੁਧਿਆਣਾ ਤੇ ਮੋਹਾਲੀ ’ਚ ਮੋਹਾਲੀ ਵਿੱਚ ਪੰਜ-ਪੰਜ, ਜਲੰਧਰ ਵਿੱਚ ਚਾਰ, ਤਰਨ ਤਾਰਨ, ਫ਼ਾਜ਼ਿਲਕਾ ਤੇ ਕਪੂਰਥਲਾ ’ਚ ਤਿੰਨ-ਤਿੰਨ, ਬਰਨਾਲਾ, ਫ਼ਰੀਦਕੋਟ, ਫ਼ਤਿਹਗੜ੍ਹ ਸਾਹਿਬ ਤੇ ਹੁਸ਼ਿਆਰਪੁਰ ’ਚ ਦੋ-ਦੋ ਅਤੇ ਬਠਿੰਡਾ, ਮਾਨਸਾ, ਮੋਗਾ ਤੇ ਪਠਾਨਕੋਟ ’ਚ ਇੱਕ-ਇੱਕ ਕੋਰੋਨਾ ਮਰੀਜ਼ ਨੇ ਦਮ ਤੋੜ ਦਿੱਤਾ।


ਇਹ ਵੀ ਪੜ੍ਹੋ: Weather Updates: ਮੌਸਮ ’ਚ ਉਤਾਰ-ਚੜ੍ਹਾਅ ਵੇਖ ਕਿਸਾਨਾਂ ਦੇ ਸੂਤੇ ਸਾਹ, ਅਗਲੇ ਦਿਨਾਂ ’ਚ ਮੀਂਹ ਦੇ ਆਸਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904